ਇਕ ਸਮਾਂ ਉਹ ਸੀ ਜਦੋਂ ਬੱਚਿਆਂ ਨੂੰ ਸਕੂਲ ਵਿਚ ਮਾਰ ਪੈਂਦੀ ਸੀ ਤਾਂ ਬੱਚੇ ਉਸ ਨੂੰ ਅਣਗੌਲਿਆਂ ਕਰ ਜਾਂਦੇ ਸਨ ਪਰ ਸਮਾਂ ਬਦਲਣ ਦੇ ਨਾਲ ਬੱਚਿਆਂ, ਮਾਪਿਆਂ ਤੇ ਟੀਚਰਾਂ ਦੀ ਸੋਚ ਵੀ ਬਦਲਾਅ ਆਇਆ ਹੈ। ਹੁਣ ਨਾ ਤਾਂ ਮਾਪੇ ਚਾਹੁੰਦੇ ਹਨ ਕਿ ਸਾਡੇ ਬੱਚਿਆਂ ਤੇ ਹੱਥ ਚੁੱਕਿਆ ਜਾਵੇ ਤੇ ਨਾ ਹੀ ਬੱਚੇ ਹੀ ਇਸ ਨੂੰ ਸਹਿ ਸਕਦੇ ਹਨ। ਇਹ ਗੱਲ ਟੀਚਰਾਂ ਨੂੰ ਵੀ ਸਮਝਣੀ ਬਣਦੀ ਹੈ ਕਿ ਮਾਸੂਮ ਬੱਚਿਆਂ ਨੂੰ ਜਿਹੜੀ ਗੱਲ ਪਿਆਰ ਨਾਲ ਸਮਝਾਈ ਜਾ ਸਕਦੀ ਹੈ ਉਹ ਮਾਰ-ਕੁੱਟ ਨਾਲ ਨਹੀਂ। ਪਰ ਅਜੇ ਵੀ ਕਈ ਵਾਰ ‘ਤੇ ਬੱਚਿਆਂ ਨਾਲ ਬੇਰਹਿਮੀ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ ਤੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਤੋਂ ਜਿਥੇ ਪ੍ਰਿੰਸਪੀਲ ਨੇ ਹੀ ਮਾਸੂਮ ਬੱਚੇ ‘ਤੇ ਤਸ਼ੱਦਦ ਕੀਤਾ, ਜਿਸ ਨੂੰ ਵੇਖ ਦੇ ਦਿਲ ਦਹਿਲ ਗਿਆ। ਮਾਮਲਾ ਹੁਸ਼ਿਆਰਪੁਰ ਦੇ ਪ੍ਰਾਈਵੇਟ ਸਕੂਲ ਦਾ ਹੈ ਜਿਥੇ ਪ੍ਰਿੰਸੀਪਲ ਨੇ ਕਲਾਸ ਵਿਚ ਮਾਸੂਮ ਬੱਚੇ ਨਾਲ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਪੜ੍ਹਾਉਂਦੇ ਸਮੇਂ ਇਕ ਤੋਂ ਬਾਅਦ ਇਕ ਥੱਪੜਾਂ ਦੀ ਬਰਸਾਤ ਕਰ ਦਿੱਤੀ। ਪ੍ਰਿੰਸੀਪਲ ਨੇ ਮਾਸੂਮ ਬੱਚੇ ਨੂੰ ਕਲਾਸ ਵਿੱਚ ਕਈ ਵਾਰ ਥੱਪੜ ਮਾਰਿਆ ਅਤੇ ਫਿਰ ਬੱਚੇ ਨੂੰ ਫੜ ਕੇ ਧੱਕਾ ਮਾਰਿਆ ਅਤੇ ਇਸ ਦੌਰਾਨ ਮਾਸੂਮ ਬੱਚਾ ਜ਼ਮੀਨ ’ਤੇ ਡਿੱਗ ਪਿਆ। ਪ੍ਰਿੰਸੀਪਲ ਦਾ ਅਜਿਹਾ ਵਤੀਰਾ ਦੇਖ ਕੇ ਦਿਲ ਕੰਬ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੂਚਨਾ ਮੰਗਲਵਾਰ ਨੂੰ ਨੋਡਲ ਅਫਸਰ ਨੂੰ ਭੇਜੀ ਜਾਵੇਗੀ ਅਤੇ ਪ੍ਰਿੰਸੀਪਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੈਨੇਡਾ ਦਾ ਪੰਜਾਬੀਆਂ ਨੂੰ ਇੱਕ ਹੋਰ ਝ.ਟ/ਕਾ, ਬੱਚਿਆਂ ਦੇ ਕੋਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR!
ਘਟਨਾ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਇੱਕ ਨਿੱਜੀ ਸਕੂਲ ਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਦੇ ਖਿਲਾਫ ਅਪਰਾਧਿਕ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: