ਸੱਟ ਲੱਗਣ ਦੇ ਬਾਅਦ ਇਲਾਜ ਲਈ ਹਸਪਤਾਲ ਲਿਆਂਦੇ ਗਏ ਕੈਦੀ ਵੱਲੋਂ ਵੱਡਾ ਕਾਰਨਾਮਾ ਕੀਤਾ ਗਿਆ ਹੈ। ਉਹ ਇਲਾਜ ਦੌਰਾਨ ਹਸਪਤਾਲ ਤੋਂ ਫਰਾਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕੈਦੀ ਦੀ ਉਂਗਲੀ ‘ਤੇ ਸੱਟ ਲੱਗੀ ਸੀ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ।
ਜੇਲ੍ਹ ਵਿਚ 23 ਅਪ੍ਰੈਲ ਨੂੰ ਕੈਦੀਆਂ ਵਿਚਾਲੇ ਝਗੜਾ ਹੋ ਗਿਆ ਸੀ ਜਿਸ ਦੌਰਾਨ ਉਕਤ ਕੈਦੀ ਦੀ ਉਂਗਲ ‘ ਤੇ ਸੱਟ ਲੱਗ ਗਈ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਟੁੱਟੀ ਹੋਈ ਉਂਗਲ ਦਾ ਆਪ੍ਰੇਸ਼ਨ ਹੋਣਾ ਸੀ, ਪਰ ਮੌਕੇ ‘ਤੇ ਜਾ ਕੇ ਦੇਖਿਆ ਤਾਂ ਕੈਦੀ ਬੈਡ ‘ਤੇ ਨਹੀਂ ਸੀ। ਦੂਜੇ ਪਾਸੇ ਜੇਲ੍ਹ ਪੁਲਿਸ ਸਿਕਿਉਰਟੀ ਦੀ ਵੀ ਇਸ ਵਿਚ ਲਾਪਰਵਾਹੀ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕ/ਤਲ ਕੇਸ ਨਾਲ ਜੁੜੀ ਵੱਡੀ ਖਬਰ, ਸਾਰੇ ਮੁਲਜ਼ਮਾਂ ਖਿਲਾਫ ਦੋਸ਼ ਹੋਏ ਤੈਅ
ਫਰਾਰ ਹੋਏ ਕੈਦੀ ਦੀ ਪਛਾਣ ਰਿਸ਼ੂ ਵਜੋਂ ਹੋਈ ਹੈ। ਰਿਸ਼ੂ ਹਥਕੜੀ ਹਸਪਤਾਲ ਦੇ ਬੈੱਡ ‘ਤੇ ਛੱਡ ਕੇ ਉਥੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕਿਵੇਂ ਕੈਦੀ ਫਰਾਰ ਹੋਇਆ ਹੈ। ਰਿਸ਼ੂ ਨਾਂ ਦਾ ਕੈਦੀ ਸੀ।