Property auction of punjab : ਪੰਜਾਬ ਸਰਕਾਰ ਵਲੋਂ ਆਪਣੇ ਖਜ਼ਾਨੇ ਨੂੰ ਭਰਨ ਲਈ ਸਰਕਾਰੀ ਜਾਇਦਾਦ ਵੇਚੀ ਗਈ ਹੈ। ਸਥਾਨਕ ਸਰਕਾਰ ਵਿਭਾਗ ਵੱਲੋਂ ਜੋ ਸ਼ਹਿਰੀ ਸੰਪਤੀ ਵੱਖ ਵੱਖ ਸਕੀਮਾਂ ਤਹਿਤ ਕੱਟੇ ਪਲਾਟ ਅਤੇ ਦੁਕਾਨਾਂ ਆਦਿ ਰਹੀ ਵੇਚੀ ਗਈ ਹੈ। ਸਥਾਨਕ ਸਰਕਾਰ ਵਿਭਾਗ ਨੇ 664.29 ਕਰੋੋੜ ਦੀ ਜਾਇਦਾਦ ਵੇਚੀ ਹੈ ਅਤੇ ਇਹ ਰਕਮ ਖ਼ਜ਼ਾਨੇ ਵਿੱਚ ਵੀ ਆ ਚੁੱਕੀ ਹੈ। ਪੰਜਾਬ ’ਚ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਨਗਰ ਸੁਧਾਰ ਟਰੱਸਟਾਂ ਵੱਲੋਂ ਇਹ ਸੰਪਤੀ ਵੇਚੀ ਗਈ ਹੈ। ਇਹ ਜਾਣਕਾਰੀ ਪਿੱਛਲੇ 5 ਸਾਲ ਦੀ ਹੈ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਦੇਵ ਸਿੰਘ ਜੈਤੋ ਨੇ ਸਾਂਝੀ ਕੀਤੀ ਹੈ ਜੋ ਉਨ੍ਹਾਂ ਨੂੰ ਸਥਾਨਕ ਸਰਕਾਰ ਵਿਭਾਗ ਵੱਲੋਂ ਭੇਜੇ ਗਏ ਵੇਰਵੇ ਤਹਿਤ ਹੈ।
ਜਾਣਕਾਰੀ ਦੇ ਅਨੁਸਾਰ ਲੁਧਿਆਣਾ ਨਗਰ ਨਿਗਮ ਨੇ 6.05 ਕਰੋੋੜ ਦੀ ਸੰਪਤੀ ਵੇਚੀ ਹੈ। ਹੁਸ਼ਿਆਰਪੁਰ ਨਗਰ ਨਿਗਮ ਨੇ 12.65 ਕਰੋੜ ਰੁਪਏ ਦੀ 112 ਕਨਾਲ ਜ਼ਮੀਨ ਵੇਚੀ ਹੈ। ਅੰਮ੍ਰਿਤਸਰ ਨਗਰ ਨਿਗਮ ਵਲੋਂ 10.42 ਕਰੋੜ ਦੀ ਜਾਇਦਾਦ ਵੇਚੀ ਗਈ ਹੈ। ਜਦਕਿ ਰੋਪੜ ਨਗਰ ਸੁਧਾਰ ਟਰੱਸਟ ਨੇ ਵੀ 1.48 ਕਰੋੋੜ ਰੁਪਏ ਦੀ ਜਾਇਦਾਦ ਵੇਚੀ ਹੈ। ਨਗਰ ਸੁਧਾਰ ਟਰੱਸਟ ਜਲੰਧਰ ਵੱਲੋਂ ਪਿੱਛਲੇ 5 ਸਾਲ ਦੌਰਾਨ 81.09 ਕਰੋੜ ਦੀ ਸੰਪਤੀ ਵੇਚੀ ਗਈ ਹੈ। ਸ੍ਰੀ ਆਨੰਦਪੁਰ ਸਾਹਿਬ ਵਿੱਚ 1.70 ਕਰੋੜ ਦੀ ਸੰਪਤੀ ਵੇਚੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਨੇ ਪਿੱਛਲੇ 5 ਸਾਲਾਂ ਵਿਚਕਾਰ 46.24 ਕਰੋੜ ਦੀ ਜਾਇਦਾਦ ਵੇਚੀ ਹੈ। ਚਮਕੌਰ ਸਾਹਿਬ ਵਿੱਚ 14.71 ਕਰੋੜ, ਭੁੱਚੋ ਮੰਡੀ ‘ਚ 4.69 ਕਰੋੜ ਰੁਪਏ ਦੀ ਸੰਪਤੀ ਵੇਚੀ ਗਈ ਹੈ। ਅਬੋਹਰ ਨਗਰ ਨਿਗਮ ਵੱਲੋਂ 29.48 ਕਰੋੜ ਦੀ ਜਾਇਦਾਦ ਵੇਚੀ ਗਈ ਹੈ।
ਨਾਭਾ ਦੇ ਵਿੱਚ 98.23 ਕਰੋੋੜ ਦੀ ਜਾਇਦਾਦ ਵੇਚੀ ਗਈ ਹੈ। ਕਪੂਰਥਲਾ ਨਗਰ ਨਿਗਮ ਨੇ 2.56 ਕਰੋੜ ਰੁਪਏ ਦੀ ਜਾਇਦਾਦ ਵੇਚੀ ਹੈ, ਜਦਕਿ ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ 13.25 ਕਰੋੜ ਰੁਪਏ ਦੀ ਜਾਇਦਾਦ ਵੇਚੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸ਼ਹਿਰਾਂ ਸੰਗਰੂਰ, ਜ਼ੀਰਕਪੁਰ, ਸਮਾਣਾ, ਮਾਲੇਰਕੋਟਲਾ, ਸਨੌਰ ਅਤੇ ਬਨੂੜ ਵਿੱਚ ਵੀ ਜਾਇਦਾਦ ਵੇਚੀ ਗਈ ਹੈ। ਜ਼ਿਕਰਯੋਗ ਹੈ ਕਿ ਪੁਡਾ ਪੰਜਾਬ ਨੇ ਪੰਜਾਬ ਦੇ ਵਿੱਚ ਹੋਰ ਵੀ ਕਈ ਅਜਿਹੀਆਂ ਜਾਇਦਾਦਾਂ ਦੀ ਪਛਾਣ ਕੀਤੀ ਹੋਈ ਹੈ, ਜਿਨ੍ਹਾਂ ਨੂੰ ਆਉਣ ਵਾਲੇ ਸਮੇ ‘ਚ ਵੇਚਿਆ ਜਾਵੇਗਾ।
ਇਹ ਵੀ ਦੇਖੋ : 2 ਮਹੀਨਿਆਂ ਦੀ ਬੱਚੀ ਨੂੰ ਛੱਡ ਧਰਨੇ ਤੇ ਬੈਠਾ ਪਿਓ , ਮੋਦੀ ਸਰਕਾਰ ਦੀਆਂ ਕਢਾ ‘ਤੀਆਂ ਚੀਕਾਂ