protest against Inflation: ਅੱਜ ਜਿਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਡੀਜ਼ਲ,ਪੇਟ੍ਰੋਲ ਦੀਆਂ ਵਧੀਆ ਕੀਮਤਾਂ ਦੇ ਰੋਸ਼ ਚ ਸੜਕਾਂ ਤੇ ਆਪਣੀਆਂ ਗੱਡੀਆਂ ਖੜੀਆਂ ਕਰਕੇ ਆਪਣਾ ਰੋਸ਼ ਜਾਹਰ ਕੀਤਾ ਜਾ ਰਿਹਾ ਹੈ। ਉੱਥੇ ਹੀ ਘਰ ਨੂੰ ਚਲਾਉਣ ਵਾਲੀਆਂ ਬਜ਼ੁਰਗ ਮਹਿਲਾਵਾਂ ਨੇ ਵੀ ਸੜਕ ਕਿਨਾਰੇ ਖੜੇ ਹੋਕੇ ਮਹਿੰਗਾਈ ਖਿਲਾਫ ਆਪਣਾ ਗੁੱਸਾ ਜਾਹਰ ਕੀਤਾ ਗਿਆ ਅਤੇ ਭਾਵੁਕ ਹੋਕੇ ਘਰਾਂ ਦੇ ਮੁਸ਼ਕਿਲ ਨਾਲ ਚੱਲ ਰਹੇ ਗੁਜ਼ਾਰੇ ਬਾਰੇ ਸਥਿਤੀ ਬਿਆਨ ਕੀਤੀ। ਨਾਲ ਹੀ ਖੇਤੀ ਕਨੂੰਨਾਂ ਦੇ ਖਿਲਾਫ ਧਰਨੇ ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਬਾਰੇ ਵੀ ਦੁਖ ਜਾਹਰ ਕੀਤਾ।
ਇਸ ਮੌਕੇ ਬਜ਼ੁਰਗ ਮਹਿਲਾਵਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲਗਾਤਾਰ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਪਰ ਦੂਜੇ ਪਾਸੇ ਆਮਦਨੀ ਦਿਨੋ ਦਿਨ ਘਟ ਰਹੀ ਹੈ। ਜਿਸ ਦੇ ਚਲੱਦੇ ਘਰ ਦੇ ਗੁਜ਼ਾਰੇ ਚਲਾਉਣੇ ਵੀ ਬਹੁਤ ਮੁਸ਼ਕਿਲ ਹੋ ਗੁਏ ਹਨ। ਪਰ ਸਰਕਾਰਾਂ ਇਸ ਵੱਲੀ ਧਿਆਨ ਨਹੀਂ ਦੇ ਰਹੀਆਂ। ਨਾਲ ਹੀ ਦਿੱਲੀ ‘ਚ ਖੇਤੀ ਕਨੂੰਨਾਂ ਦੇ ਖਿਲਾਫ ਧਰਨੇ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਬੋਲਦਿਆਂ ਕਿਹਾ ਕਿ ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਧਰਨੇ ‘ਤੇ ਬੈਠੇ ਆਪਣੀਆ ਮੰਗਾ ਲਈ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਉਨ੍ਹਾਂ ਵੱਲ ਧਿਆਨ ਦੇਣ ਦੀ ਬਜਾਏ ਆਪਣੀਆਂ ਜੇਬਾਂ ਭਰਨ ‘ਚ ਲੱਗੀ ਹੋਈ ਹੈ।