ਮਹਿੰਗਾਈ ਦੇ ਇਸ ਸਮੇਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ 2026-27 ਅਕਾਦਮਿਕ ਸਾਲ ਤੋਂ ਸ਼ੁਰੂ ਹੋ ਰਹੇ ਸਾਰੇ ਮਾਨਤਾ ਪ੍ਰਾਪਤ ਅਤੇ ਸੰਬੰਧਿਤ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਪਾਠ-ਪੁਸਤਕਾਂ ਹੁਣ ਬੋਰਡ ਵੱਲੋਂ ਸਕੂਲਾਂ ਰਾਹੀਂ ਸਿੱਧੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ‘ਤੇ ਵਿੱਤੀ ਬੋਝ ਨੂੰ ਘਟਾਉਣਾ ਹੈ। ਹੁਣ ਵਿਦਿਆਰਥੀਆਂ ਨੂੰ 15 ਫੀਸਦੀ ਦੀ ਛੋਟ ਸਿੱਧੀ ਦਿੱਤੀ ਜਾਵੇਗੀ, ਜਿਸ ਨਾਲ ਕਿਤਾਬਾਂ ਘੱਟ ਕੀਮਤ ‘ਤੇ ਉਪਲਬਧ ਹੋਣਗੀਆਂ।

ਸਕੂਲਾਂ ਨੂੰ ਕਿੰਨੀਆਂ ਕਿਤਾਬਾਂ ਚਾਹੀਦੀਆਂ ਹਨ, ਇਹ ਜਾਣਕਾਰੀ ਉਨ੍ਹਾਂ ਨੂੰ ਪਹਿਲਾਂ ਬੋਰਡ ਨੂੰ ਭੇਜਣੀ ਹੋਵੇਗੀ। ਹਾਲਾਂਕਿ ਇਹ ਕੰਮ ਵੀ ਆਨਲਾਈਨ ਹੋਵੇਗਾ। ਇਸ ਦੇ ਲਈ ਸਕੂਲਾ ਨੂੰ ਬੋਰਡ ਦੀ ਵੈੱਬਸਾਈਟ (www.pseb.ac.in) ‘ਤੇ ਇੱਕ ਵੈੱਬ ਪੋਰਟਲ ਬਣਾਇਆ ਗਿਆ ਹੈ। ਸਕੂਲ ਆਪਣੇ ਲੌਗਇਨ ਆਈਡੀ ਦੀ ਵਰਤੋਂ ਕਰਕੇ “Book Demand” ਪੰਨੇ ‘ਤੇ ਜਾ ਸਕਦੇ ਹਨ ਅਤੇ 15 ਮਾਰਚ, 2026 ਤੱਕ ਆਪਣੀਆਂ ਕਲਾਸ-ਵਾਰ ਅਤੇ ਵਿਸ਼ਾ-ਵਾਰ ਕਿਤਾਬਾਂ ਦੀਆਂ ਮੰਗਾਂ Eਨਲਾਈਨ ਜਮ੍ਹਾਂ ਕਰਵਾ ਸਕਦੇ ਹਨ। ਸੈਸ਼ਨ ਅਪ੍ਰੈਲ ਵਿੱਚ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : SGPC ਦਾ ਵੱਡਾ ਐਕਸ਼ਨ, ਗਿਆਨੀ ਰਘਬੀਰ ਸਿੰਘ ਦੀਆਂ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਖਤਮ
ਬੋਰਡ ਨੇ ਸਾਰੇ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਨੂੰ ਕਿਹਾ ਹੈ ਕਿ ਉਹ ਤੈਅ ਮਿਤੀ ਤੋਂ ਪਹਿਲਾਂ ਆਪਣੇ ਸਕੂਲ ਲੌਗਇਨ ਤੱਕ ਪਹੁੰਚ ਕਰਕੇ ਕਿਤਾਬ ਦੀ ਮੰਗ ਪ੍ਰੋਫਾਰਮਾ ਨੂੰ ਪੂਰਾ ਕਰਨ, ਤਾਂ ਜੋ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰੀ ਪ੍ਰਬੰਧ ਕੀਤੇ ਜਾ ਸਕਣ। ਇਸ ਫੈਸਲੇ ਨਾਲ ਪ੍ਰਾਈਵੇਟ ਸਕੂਲਾਂ ਵੱਲੋਂ ਸ਼ੋਸ਼ਣ ਨੂੰ ਰੋਕਿਆ ਜਾਵੇਗਾ। ਬੋਰਡ ਨੂੰ ਵੀ ਫਾਇਦਾ ਹੋਵੇਗਾ। ਹਾਲਾਂਕਿ, ਬੋਰਡ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਫਤ ਪ੍ਰਦਾਨ ਕਰਦਾ ਹੈ। ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























