ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਬੀਤੇ ਦਿਨ ਕਾਫੀ ਗਰਮਾ-ਗਰਮੀ ਰਹੀ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਤਿੱਖਾ ਸਟੈਂਡ ਬਰਕਰਾਰ ਰੱਖਿਆ।
ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਝਾਅ ਮੰਗੇ ਕਿ ਪਾਰਟੀ ਕਿਸ ਤਰ੍ਹਾਂ ਦੀ ਮੁਹਿੰਮ (ਪ੍ਰਚਾਰ ) ਚਾਹੁੰਦੀ ਹੈ- ਵਿਅਕਤੀ ਕੇਂਦਰਿਤ, ਪ੍ਰਾਪਤੀ ਆਧਾਰਿਤ ਜਾਂ ਭਰੋਸੇਯੋਗਤਾ ਆਧਾਰਿਤ। ਇਸ ‘ਤੇ ਸਿੱਧੂ ਨੇ ਕਿਹਾ, ‘ਹਰ ਘਰ ਜਿਸ ਦੀ ਫੋਟੋ ਲੱਗੀ ਹੈ, ਵੋਟਾਂ ਵੀ ਉਨ੍ਹਾਂ ਤੋਂ ਪਵਾ ਲਓ। ਪ੍ਰਚਾਰ ਤਾਂ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਦਾ ਇਸ਼ਾਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਸੀ। ਜਿਸ ਸਮੇਂ ਸਿੱਧੂ ਇਹ ਕਹਿ ਰਹੇ ਸਨ, ਉਸ ਸਮੇਂ ਮੁੱਖ ਮੰਤਰੀ ਉਥੇ ਮੌਜੂਦ ਨਹੀਂ ਸਨ। ਉਹ ਕਿਸੇ ਨਾਲ ਫ਼ੋਨ ‘ਤੇ ਗੱਲ ਕਰਨ ਲਈ ਬਾਹਰ ਗਏ ਹੋਏ ਸੀ।
ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਇਹ ਮੁੱਦਾ ਵੀ ਚੁੱਕਿਆ ਕਿ ਜਿਨ੍ਹਾਂ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਪ੍ਰਧਾਨਗੀ ਜਾਂ ਵੱਖ-ਵੱਖ ਅਹਿਮ ਅਹੁਦਿਆਂ ‘ਤੇ ਬਿਠਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇ। ਸਿੱਧੂ ਨੇ ਇੱਥੇ ਅਸਿੱਧੇ ਤੌਰ ‘ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਨੇ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਨੂੰ ਵਧੀਕ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ।
ਕਰੀਬ ਸਾਢੇ ਤਿੰਨ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਪਾਰਟੀ ਕਿਸੇ ਅੰਤਿਮ ਫੈਸਲੇ ‘ਤੇ ਨਹੀਂ ਪਹੁੰਚ ਸਕੀ ਪਰ ਰਾਹੁਲ ਗਾਂਧੀ ਦੇ ਰੋਡਮੈਪ ਅਨੁਸਾਰ ਕਾਂਗਰਸ ਨੂੰ ਸਾਂਝੇ ਚਿਹਰੇ ਨੂੰ ਸਾਹਮਣੇ ਰੱਖ ਕੇ ਪ੍ਰਚਾਰ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਸਟੈਂਡ ਨੂੰ ਦੇਖਦੇ ਹੋਏ ਕਾਂਗਰਸ ਨੂੰ ਪਾਰਟੀ ਚਿਹਰੇ ‘ਤੇ ਪ੍ਰਚਾਰ ਕਰਨ ਦਾ ਕਦਮ ਚੁੱਕਣ ਤੋਂ ਡਰੀ ਹੋਈ ਹੈ, ਕਿਉਂਕਿ ਜਿਸ ਤਰ੍ਹਾਂ ਸਿੱਧੂ ਨੇ ਮੁੱਖ ਮੰਤਰੀ ਦਾ ਨਾਂ ਲਏ ਬਿਨਾਂ ਕਿਹਾ ਕਿ ਘਰਾਂ ਅਤੇ ਦੁਕਾਨਾਂ ‘ਤੇ ਜਿਨ੍ਹਾਂ ਦੀ ਫੋਟੋ ਲੱਗੀ ਹੈ, ਉਨ੍ਹਾਂ ਤੋਂ ਵੋਟਾਂ ਲੈ ਲੈਣੀਆਂ ਚਾਹੀਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: