ਅੱਜ ਪੰਜ ਰਾਜਾਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜ ਰਾਜਾਂ ਯਾਨੀ ਯੂਪੀ, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ ਸ਼ਨੀਵਾਰ 8 ਜਨਵਰੀ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਵਿੱਚ ਵੈਲਨਟਾਈਨ ਡੇ ਵਾਲੇ ਦਿਨ 14 ਫਰਵਰੀ ਵਿਧਾਨ ਸਭਾ ਦੇ ਲਈ ਵੋਟਾਂ ਪਾਈਆ ਜਾਣਗੀਆਂ ਜਿਨ੍ਹਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਵੀ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾ ਉੱਤਰ ਪ੍ਰਦੇਸ਼ ਵਿੱਚ 10 ਫਰਵਰੀ ਤੋਂ ਵੋਟਿੰਗ ਸ਼ੁਰੂ ਹੋਵੇਗੀ ਅਤੇ ਨਤੀਜੇ 10 ਮਾਰਚ ਨੂੰ ਆਉਣਗੇ। ਪੰਜਾਬ, ਉਤਰਾਖੰਡ, ਗੋਆ, ਮਨੀਪੁਰ ਵਿੱਚ ਵੀ ਸਿਆਸੀ ਤਾਪਮਾਨ ਵਧਿਆ ਹੋਇਆ ਹੈ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਯੂਪੀ ਵਿੱਚ 7 ਪੜਾਵਾਂ ਵਿੱਚ ਹੋਣਗੀਆਂ ਚੋਣਾਂ
ਪਹਿਲਾ ਪੜਾਅ 10 ਫਰਵਰੀ
ਦੂਜਾ ਪੜਾਅ 14 ਫਰਵਰੀ
ਤੀਜਾ ਪੜਾਅ 20 ਫਰਵਰੀ
ਚੌਥਾ ਪੜਾਅ 23 ਫਰਵਰੀ
ਪੰਜਵਾਂ ਪੜਾਅ 27 ਫਰਵਰੀ
ਛੇਵਾਂ ਪੜਾਅ 3 ਮਾਰਚ
ਸੱਤਵਾਂ ਪੜਾਅ 7 ਮਾਰਚ
ਇਹ ਵੀ ਪੜ੍ਹੋ : ਪੰਜਾਬ ਸਣੇ 5 ਰਾਜਾਂ ‘ਚ ਚੋਣਾਂ ਦਾ ਐਲਾਨ, ਕੋਰੋਨਾ ਪੌਜੇਟਿਵ ਵੀ ਪਾ ਸਕਣਗੇ ਵੋਟ, ਜਾਣੋ ਕਿੰਝ
ਮਨੀਪੁਰ ‘ਚ ਦੋ ਪੜਾਵਾਂ ‘ਚ ਚੋਣਾਂ ਹੋਣਗੀਆਂ, ਮਣੀਪੁਰ ਵਿੱਚ ਪਹਿਲੇ ਪੜਾਅ ਵਿੱਚ 27 ਫਰਵਰੀ ਅਤੇ ਦੂਜੇ ਪੜਾਅ ਵਿੱਚ 3 ਮਾਰਚ ਨੂੰ ਵੋਟਾਂ ਪੈਣਗੀਆਂ। ਜਦਕਿ ਪੰਜਾਬ, ਗੋਆ ਅਤੇ ਉਤਰਾਖੰਡ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। 14 ਫਰਵਰੀ ਨੂੰ ਪੰਜਾਬ, ਗੋਆ ਅਤੇ ਉਤਰਾਖੰਡ ਵਿੱਚ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: