ਬੁੱਧਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦੇ ਬਲਿਦਾਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਬੱਚਿਆਂ ਵਿੱਚ ਦੇਸ਼ ਭਗਤੀ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹੀ ਨਹੀਂ, ਇਸ ਦੌਰਾਨ ਸ਼ਹੀਦ-ਏ-ਆਜ਼ਮ ਦੇ ਖਤਕੜਕਲਾਂ ਸਥਿਤ ਸਮਾਰਕ ‘ਤੇ ਆਯੋਜਨ ਦੀਆਂ ਝਲਕੀਆਂ ਵੀ ਦਿਖਾਈਆਂ ਜਾਣਗੀਆਂ।
ਇਸਦੇ ਲਈ ਸਾਰਿਆਂ ਨੂੰ 1 ਦਿਨ ਪਹਿਲਾਂ ਹੀ ਐਜੂਸੈਟ ਰਾਹੀਂ ਤਿਆਰੀਆਂ ਪੂਰੀਆਂ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ .ਜਿਸਦੇ ਤਹਿਤ ਸਾਰੇ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਐਜੂਸੈਟ ਦੇ ਲਾਈਵ ਵਿੱਚ ਹਾਜ਼ਰ ਹੋਣਗੇ। ਇਸ ਆਯੋਜਨ ਦੇ ਮੱਦੇਨਜ਼ਰ ਦੀ ਰਾਜ ਸਰਕਾਰ ਵੱਲੋਂ ਬੁੱਧ ਨੂੰ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦਿਨ ਹੋਣ ਵਾਲੀਆਂ ਸਾਰਿਆਂ ਪ੍ਰੀਖਿਆਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਜਿਸਦੇ ਤਹਿਤ ਹੀ ਬੁੱਧਵਾਰ ਨੂੰ ਆਮ ਦਿਨਾਂ ਦੀ ਤਰ੍ਹਾਂ ਹੀ ਸਾਰੇ ਸਕੂਲ ਲੱਗੇ।
ਇਹ ਵੀ ਪੜ੍ਹੋ: ਵਿਧਾਇਕ ਪਠਾਨਮਾਜਰਾ ਦਾ ਦਾਅਵਾ-‘ਭਾਜਪਾ ਦੇ ਏਜੰਟ ਨੇ ਫੋਨ ਕਰਕੇ 100 ਕਰੋੜ ਰੁਪਏ ਦਾ ਦਿੱਤਾ ਆਫਰ’
ਇਸਦੇ ਨਾਲ-ਨਾਲ ਸ਼ਹੀਦ-ਏ-ਆਜ਼ਮ ਦੀ ਯਾਦ ਨੂੰ ਵਿਦਿਆਰਥੀਆਂ ਵਿੱਚ ਹਮੇਸ਼ਾਂ ਜ਼ਿੰਦਾ ਰੱਖਣ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਪੇਂਟਿੰਗ ਸਲੋਗਨ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਦੇ ਮਹੱਤਵ ਪ੍ਰਤੀ ਵੀ ਗਿਆਨ ਹਾਸਿਲ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -: