Punjab polluted water: ਲਗਭਗ ਵੀਹ ਸਾਲ ਪਹਿਲਾਂ ਖੇਤੀਬਾੜੀ ਨਾਲ ਜੁੜੇ ਡਾਕਟਰ ਦਲੇਰ ਸਿੰਘ ਅਤੇ ਬਲਵਿੰਦਰ ਸਿੰਘ ਬੁਟਾਰੀ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਕਈ ਸਾਲ ਪਹਿਲਾਂ ਉਪਰਾਲੇ ਕੀਤੇ ਸਨ ਉਹਨਾਂ ਨੇ ਵੱਟਾਂ ਉੱਤੇ ਝੋਨਾ ਲਗਾਉਣ ਦੇ ਨਾਲ ਇੱਕ ਨਵੀਂ ਕਾਢ ਕੱਢੀ ਸੀ ਕਿਵੇਂ ਵੱਟਾਂ ਤੇ ਝੋਨਾ ਲਗਾ ਕੇ ਕਿਵੇਂ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਪਾਣੀ ਨੂੰ ਬਚਾਉਣ ਲਈ ਕਈ ਤਕਨੀਕਾਂ ਸਾਇੰਸ ਦਾਨਾਂ ਤੱਕ ਵੀ ਪਹੁੰਚਾਇਆ ਗਿਆ ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ।
ਜੇਕਰ ਸਰਕਾਰ ਡਾਕਟਰ ਦਲੇਰ ਸਿੰਘ ਅਤੇ ਬਲਵਿੰਦਰ ਸਿੰਘ ਬੁਟਾਰੀ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਨਾ ਤਾਂ ਪੰਜਾਬ ਦਾ ਪਾਣੀ ਗੰਧਲਾ ਹੋਣਾ ਸੀ ਨਾ ਪੰਜਾਬ ਦਾ ਪਾਣੀ ਮੁੱਕਣਾ ਸੀ ਉਨ੍ਹਾਂ ਦੱਸਿਆ ਕਿ ਇਸ ਸਾਲ ਦੀ ਮਿਹਨਤ ਦੇ ਸਦਕਾ ਅੱਜ ਲੋਕ ਝੋਨੇ ਦੀ ਸਿੱਧੀ ਬਿਜਾਈ ਵੱਟਾਂ ਤੇ ਬਿਜਾਈ ਤੇ ਬਿਨਾਂ ਕੱਦੂ ਕੀਤੇ ਝੋਨਾ ਲਗਾ ਰਹੇ। ਕਿਸਾਨਾਂ ਨੇ ਦੱਸਿਆ ਪਹਿਲਾ ਮਾਲੋ ਝੋਨਾ ਵੱਧ ਨਿਕਲਦਾ ਹੈ ਨਾਲੇ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਇਸ ਤਕਨੀਕ ਨੂੰ ਅਪਣਾ ਲਵੇ ਸਾਰੇ ਕਿਸਾਨ ਝੋਨਾ ਵੱਟਾਂ ਤੇ ਬਿਨਾ ਕੱਦੂ ਕੀਤੇ ਲਗਾ ਲਿਆ ਜਾਂਦਾ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਦੇ ਹੇਠਲੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜਾਵੇਗਾ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਕਿ ਪ੍ਰਦੂਸ਼ਣ ਵਧਦਾ ਉੱਥੇ ਹੀ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਇਸ ਤੋਂ ਇਲਾਵਾ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਇਸ ਤੋਂ ਇਲਾਵਾ ਸਕੱਤਰ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਡਿੱਗਣਾ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਾਨੂੰ ਪਾਣੀ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ।
ਇਸ ਮੌਕੇ ਸੁਰਜੀਤ ਸਿੰਘ ਸਾਧੂਗੜ੍ਹ ਤੇ ਗੈਰੀ ਸੰਧੂ ਨੇ ਦੱਸਿਆ ਕਿ ਅਸੀਂ ਸਭ ਪਹਿਲਾਂ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਸੀ ਕਈ ਸਾਲ ਪਹਿਲਾਂ ਬਿਨਾ ਕੱਦੂ ਕੀਤੇ ਝੋਨਾ ਲਗਾ ਰਹੇ ਹਨ ਜਿੱਥੇ ਕਿ ਪਾਣੀ ਦੀ ਬੱਚਤ ਵੀ ਹੁੰਦੀ ਤੇ ਖਾਦ ਦੀ ਵਰਤੋਂ ਵੀ ਘੱਟ ਹੁੰਦੀ ਹੈ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਈ ਅਵਾਰਡ ਵੀ ਦਿੱਤੇ ਗਏ ਕਿਸਾਨਾਂ ਨੂੰ ਅਪੀਲ ਕੀਤੀ ਨਾ ਹੀ ਕੱਦੂ ਕੀਤਾ ਜਾਵੇ ਤੇ ਨਾ ਹੀ ਜ਼ਿਆਦਾ ਖਾਦ ਪਾਈ ਜਾਵੇ ਤੇ ਨਾ ਹੀ ਪਰਾਲੀ ਨੂੰ ਅੱਗ ਲਾਈ ਜਾਵੇ। ਇਸ ਮੌਕੇ ਫਤਹਿਗੜ੍ਹ ਸਾਹਿਬ ਦੇ ਆੜਤੀਆ ਸਾਧੂ ਰਾਮ ਭੱਟ ਮਾਜਰਾ ਨੇ ਦੱਸਿਆ ਕੇ ਸੁਰਜੀਤ ਸਿੰਘ ਸਾਧੂਗੜ੍ਹ ਬਹੁਤ ਵੱਡਾ ਉਪਰਾਲਾ ਹੈ ਇਹ ਨਾਂ ਤਾਂ ਪਰਾਲੀ ਨੂੰ ਅੱਗ ਲਗਾਉਣ ਤੇ ਨਾ ਹੀ ਕੱਦੂ ਕਰਦਾ ਹੈ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।