ਹਾਕੀ ਖਿਡਾਰਨ ਦੀ ਮੌਤ ‘ਤੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁਖਦਾਇਕ ਖਬਰ। ਸਿਰਫ ਇਕ ਘਰ ਦੇ ਕਲੇਸ਼ ਤੋਂ ਤੰਗ ਆ ਕੇ ਸਾਡੀ ਰਾਸ਼ਟਰੀ ਖਿਡਾਰਨ ਸੁਮਨਦੀਪ ਕੌਰ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਿੰਦਗੀ ਖਤਮ ਕਰ ਦਿੱਤੀ। ਸਾਡੇ ਸਮਾਜ ਵਿਚ ਵਿਗੜਦੇ ਰਿਸ਼ਤੇ ਨਾਲ ਰਿਸ਼ਤਿਆਂ ਦਾ ਤਾਣਾ-ਬਾਣਾ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਮਹਾਨਗਰਾਂਤੇ ਪਿੰਡਾਂ ਤੇ ਕਸਬਿਆਂ ਵਿਚ ਰਹਿਣ ਵਾਲੇ ਪੜ੍ਹੇ-ਲਿਖੇ, ਸੁਚੇਤ ਨਾਗਰਿਕਾਂ ਦੇ ਆਪਸੀ ਸਬੰਧਾਂ ਦੀ ਟੁੱਟ-ਭੱਜ ਅਪਰਾਧਿਕ ਘਟਨਾਵਾਂ ਦੇ ਰੂਪ ਵਿਚ ਸਾਹਮਣੇ ਆ ਰਹੀ ਹੈ। ਮਾਨਸਿਕ ਤਣਾਅ, ਆਤਮਹੱਤਿਆ ਤੇ ਹੋਰ ਕਈ ਸਰੀਰਕ ਰੋਗਾਂ ਦਾ ਮੂਲ ਕਾਰਨ ਰਿਸ਼ਤਿਆਂ ਦੀ ਸੰਭਾਲ ਨਾ ਕਰਨਾ ਹੈ। ਸੋ ਆਓ ਰਿਸ਼ਤਿਆਂ ਦੇ ਨਿੱਘ ਨੂੰ ਮਾਣੀਏ ਤੇ ਇਨ੍ਹਾਂ ਦੀ ਕਦਰ ਕਰਨੀ ਸਿੱਖੀਏ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚੀਏ।
ਇਸੇ ਤਰ੍ਹਾਂ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਨੀਸ਼ ਗੁਲਾਟੀ ਨੇ ਵੀ ਹਾਕੀ ਖਿਡਾਰਨ ਦੀ ਮੌਤ ਉਤੇ ਅਫਸੋਸ ਜ਼ਾਹਿਰ ਕੀਤਾ। ਉਨ੍ਹਾਂ ਲਿਖਿਆ- ਬਹੁਤ ਹੀ ਦੁਖਦ ਹੈ। ਨੈਸ਼ਨਲ ਹਾਕੀ ਪਲੇਅਰ ਸੁਮਨਦੀਪ ਕੌਰ ਨੇ ਆਪਣੇ ਭਰਾ ਤੇ ਭਰਜਾਈ ਹੱਥੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਹ ਬੱਚੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਏ ਦੀ ਪੜ੍ਹਾਈ ਕਰ ਰਹੀ ਸੀ।
ਇਹ ਵੀ ਪੜ੍ਹੋ : ਜੈੱਟ ਏਅਰਵੇਜ਼ ਦੇ ਫਾਊਂਡਰ ਨਰੇਸ਼ ਗੋਇਲ ਨੂੰ ਵੱਡੀ ਰਾਹਤ, ਮਨੀ ਲਾਂਡਰਿੰਗ ਕੇਸ ‘ਚ ਮਿਲੀ ਅੰਤਰਿਮ ਜ਼ਮਾਨਤ
ਉਨ੍ਹਾਂ ਕਿਹਾ ਕਿ ਕਿਹਾ “ਸਮਾਜ ਕਿੱਧਰ ਨੂੰ ਤੁਰ ਪਿਆ ਹੈ”? ਆਖ਼ਰ ਕੀ ਕਾਰਨ ਹੋਏਗਾ ਜੋ ਬੱਚੀ ਨੂੰ ਨਹਿਰ ਵਿਚ ਛਾਲ ਮਾਰਨੀ ਪੈ ਗਈ? ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਬੱਚੀ ਦੀ ਲਾਸ਼ ਵੀ ਬਰਾਮਦ ਕਰ ਲਈ ਹੈ ਤੇ ਭਰਾ-ਭਰਜਾਈ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਮੈਨੂੰ ਕਾਨੂੰਨ ’ਤੇ ਪੂਰਾ ਵਿਸ਼ਵਾਸ ਹੈ ਕਿ ਬੱਚੀ ਨਾਲ ਹੋਵੇਗਾ ਇਨਸਾਫ਼। ਸੁਮਨਦੀਪ ਦੀ ਮੌਤ ‘ਤੇ ਅਫਸੋਰ ਦਾ ਪ੍ਰਗਟਾਵਾ ਕਰਦੀ ਹਾਂ… ਤੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਉਸ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।
ਵੀਡੀਓ ਲਈ ਕਲਿੱਕ ਕਰੋ -: