ਹੁਸ਼ਿਆਰਪੁਰ ਦੇ ਨੇੜਲੇ ਪਿੰਡ ਬੱਸੀ ਗੁਲਾਮ ਹੁਸੈਨ ਵਿਚ ਗਰੀਬ ਪਰਿਵਾਰ ਦਾ ਗੱਭਰੂ ਜਵਾਨ ਪੁੱਤ ਜੋਕਿ ਪਰਿਵਾਰ ਦੀ ਗਰੀਬੀ ਮਿਟਾਉਣ ਲਈ ਦੁਬਈ ਗਿਆ ਸੀ, ਦੀ ਮੌਤ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੈ। ਪਰਿਵਾਰ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਦੁਬਈ ਭੇਜਿਆ ਸੀ ਪਰ ਉਥੇ ਭੇਤਭਰੇ ਹਾਲਾਤਾਂ ਵਿਚ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਮ੍ਰਿਤਕ ਨੌਜਾਵਨ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਸਿਰਫ਼ 26 ਸਾਲ ਦੀ ਸੀ। 2023 ਵਿਚ ਉਹ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਰੋਜ਼ੀ-ਰੋਟੀ ਦੀ ਭਾਲ ਵਿਚ ਇੱਕ ਕੰਪਨੀ ਵਿਚ ਦੁਬਈ ਗਿਆ ਸੀ ਪਰ ਉਥੇ ਭੇਤਭਰੇ ਹਾਲਾਤਾਂ ਵਿਚ ਉਸ ਦੀ ਮੌਤ ਹੋ ਗਈ। ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 8 ਦਸੰਬਰ 2023 ਨੂੰ ਉਹ ਦੁਬਈ ਗਿਆ ਸੀ। ਉਸ ਨੂੰ ਦੁਬਈ ਵਿਚ ਇੱਕ ਸਪਲਾਈ ਦੀ ਕੰਪਨੀ ਵਿਚ ਨੌਕਰੀ ਦਾ ਵੀਜ਼ਾ ਮਿਲ ਗਿਆ ਸੀ। ਕੰਪਨੀ ਨੇ 2-3 ਮਹੀਨੇ ਦੀ ਉਸ ਦੀ ਤਨਖਾਹ ਰੋਕੀ ਸੀ ਤਾਂ ਗੁਰਪ੍ਰੀਤ ਨੇ ਕੰਪਨੀ ਖਿਲਾਫ ਕੋਰਟ ਵਿਚ ਕੇਸ ਕੀਤਾ ਸੀ ਤਾਂ ਉਸ ਨੂੰ ਉਸ ਦੇ ਪੈਸੇ ਮਿਲ ਗਏ ਸਨ। ਹੁਣ ਕੰਪਨੀ ਨੇ ਲਗਾਤਾਰ ਪੰਜ ਮਹੀਨੇ ਤਨਖਾਹ ਰੋਕੀ ਹੋਈ ਸੀ। ਮੁੰਡੇ ਨੇ ਦੱਸਿਆ ਸੀ ਕਿ ਉਸ ਨੇ ਫਿਰ ਕੰਪਨੀ ‘ਤੇ ਕੇਸ ਕੀਤਾ ਹੈ, ਜਿਸ ‘ਤੇ ਕੰਪਨੀ ਦੇ ਹੈੱਡ ਵੱਲੋਂ ਕੇਸ ਵਾਪਸ ਲੈਣ ‘ਤੇ ਦਬਾਅ ਬਣਾਇਆ ਜਾ ਰਿਹਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਸਾਨੂੰ ਪੂਰਾ ਸ਼ੱਕ ਹੈ ਕਿ ਇਸੇ ਦੇ ਚੱਲਦੇ ਉਸ ਦਾ ਕਤਲ ਕੀਤਾ ਗਿਆ ਹੈ। ਸਾਡਾ ਪਰਿਵਾਰ ਬਹੁਤ ਗਰੀਬ ਹੈ ਅਸੀਂ ਸਰਕਾਰ ਤੋਂ ਕਰਜ਼ਾ ਚੁੱਕ ਕੇ ਮੁੰਡੇ ਨੂੰ ਦੁਬਈ ਭੇਜਿਆ ਸੀ, ਸਾਡੇ ਨਾਲ ਇਨਸਾਫ ਕੀਤਾ ਜਾਵੇ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਮਾਮਲਾ, ਮੋਹਾਲੀ ਕੋਰਟ ਦੇ ਹੁਕਮਾਂ ਮਗਰੋਂ ਮਿਲੀ FIR ਦੀ ਕਾਪੀ
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 64 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੰਮ ਕਰਨਾ ਪੈ ਰਿਹਾ ਹੈ ਕਿਉਂਕਿ ਘਰ ਦੇ ਹਾਲਾਤ ਬਹੁਤ ਖਰਾਬ ਹਨ। ਉਨ੍ਹਾਂ ਦੀ ਪਤਨੀ ਵੀ ਬੀਮਾਰ ਰਹਿੰਦੀ ਹੈ। ਉਨ੍ਹਾਂ ਦਾ ਇੱਕ ਹੋਰ ਮੁੰਡਾ ਵੀ ਹੈ। 12 ਤਰੀਕ ਨੂੰ ਉਸ ਦੇ ਨਾਲ ਰਹਿਣ ਵਾਲੇ ਮੁੰਡਿਆਂ ਦਾ ਫੋਨ ਆਇਆ ਕਿ ਉਸ ਨੇ ਫਾਹਾ ਲੈ ਲਿਆ ਹੈ। ਉਨ੍ਹਾਂ ਮੰਗ ਕੀ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
