ਅਮਰੀਕਾ ਵਿਚ ਹੋਏ ਟਰੱਕ ਹਾਦਸੇ ਮਾਮਲੇ ਵਿਚ ਪੰਜਾਬੀ ਟਰੱਕ ਡਰਾਈਵਰ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ। ਫਲੋਰਿਡਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੇ 12 ਅਗਸਤ ਨੂੰ ਫਲੋਰੀਡਾ ਵਿੱਚ ਗਲਤ ਯੂ-ਟਰਨ ਲਿਆ, ਜਿਸ ਕਾਰਨ ਇੱਕ ਮਿੰਨੀ ਕਾਰ ਉਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਹੁਣ 25 ਸਾਲਾ ਹਰਨੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵੇਂ ਦੋਸ਼ੀ ਪੰਜਾਬ ਦੇ ਕਿਸ ਜ਼ਿਲ੍ਹੇ ਨਾਲ ਸਬੰਧਤ ਹਨ। ਹਰਜਿੰਦਰ ਸਿੰਘ ਦੇ ਹੀ ਗਲਤ ਯੂ-ਟਰਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਵੇਲੇ ਹਰਨੀਤ ਸਿੰਘ ਟਰੱਕ ਦੇ ਅੰਦਰ ਬੈਠਾ ਸੀ।
ਫਲੋਰੀਡਾ ਹਾਈਵੇਅ ਸੁਰੱਖਿਆ ਅਤੇ ਮੋਟਰ ਵਾਹਨ ਵਿਭਾਗ ਦੇ ਮੁਤਾਬਕ 12 ਅਗਸਤ ਨੂੰ, ਹਰਜਿੰਦਰ ਸਿੰਘ ਨੇ ਸੇਂਟ ਲੂਸੀ ਕਾਉਂਟੀ ਵਿੱਚ “ਆਫੀਸ਼ੀਅਲ ਯੂਜ਼ ਓਨਲੀ” ਐਕਸੈੱਸ ਪੁਆਇੰਟ ਤੋਂ ਗੈਰ-ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਆਪਣੇ ਟਰੱਕ ਨਾਲ ਹਾਈਵੇਅ ਦੀਆਂ ਸਾਰੀਆਂ ਲੇਨਾਂ ਨੂੰ ਰੋਕ ਦਿੱਤਾ, ਜਿਸ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਮਾਸੂਮ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਪਰਿਵਾਰਾਂ ਨੂੰ ਡੂੰਘਾ ਸਦਮਾ ਪਹੁੰਚਿਆ।
ICE ਨੇ ਹਾਲ ਹੀ ਵਿੱਚ ਹਰਨੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਸ਼ਾਸਨ ਮੁਤਾਬਕ ਹਰਨੀਤ ਵੀ ਆਪਣੇ ਭਰਾ ਵਾਂਗ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਹਰਨੀਤ ਸਿੰਘ ਨੂੰ 2023 ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ, ਪਰ ਉਸ ਨੂੰ ਬਿਡੇਨ ਪ੍ਰਸ਼ਾਸਨ ਦੁਆਰਾ ਅਮਰੀਕੀ ਭਾਈਚਾਰਿਆਂ ਵਿੱਚ ਛੱਡ ਦਿੱਤਾ ਗਿਆ ਸੀ। ਹੁਣ ਹਰਨੀਤ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : LPG ਟੈਂਕਰ ‘ਚ ਜ਼ਬਰਦਸਤ ਧਮਾਕਾ, ਕਈ ਘਰ-ਦੁਕਾਨਾਂ ਸੜੀਆਂ, 2 ਮੌਤਾਂ, 30 ਤੋਂ ਵੱਧ ਜ਼ਖਮੀ
ਹਾਦਸੇ ਤੋਂ ਬਾਅਦ ਹਰਜਿੰਦਰ ਸਿੰਘ ਕੈਲੀਫੋਰਨੀਆ ਭੱਜ ਗਿਆ। ਹਾਲਾਂਕਿ, ਉਸ ਨੂੰ ਵਾਪਸ ਫਲੋਰੀਡਾ ਲਿਆਂਦਾ ਗਿਆ। ਫਲੋਰੀਡਾ ਦੇ ਲੈਫਟੀਨੈਂਟ ਗਵਰਨਰ ਜੇ ਕੋਲਿਨਜ਼ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਸ ਨੂੰ ਲੱਗਦਾ ਸੀ ਕਿ ਉਹ ਬਚ ਸਕਦਾ ਹੈ। ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਰਜਿੰਦਰ ਸਿੰਘ ਡਰਾਈਵਿੰਗ ਲਾਇਸੈਂਸ ਟੈਸਟ ਵਿੱਚ ਵੀ ਫੇਲ੍ਹ ਹੋ ਗਿਆ ਸੀ ਅਤੇ ਗੈਰ-ਕਾਨੂੰਨੀ ਢੰਗ ਨਾਲ ਟਰੱਕ ਚਲਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























