ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ 8 ਸਾਲਾ ਅੰਮ੍ਰਿਤਪਾਲ ਸਿੰਘ ਨੂੰ ਸਾਈਕਲ ਗਿਫਟ ਕੀਤੀ ਹੈ। 15 ਸਤੰਬਰ ਨੂੰ ਪੰਜਾਬ ਦੀ ਆਪਣੀ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਪਿੰਡ ਘੋਨੇਵਾਲ ਦਾ ਦੌਰਾ ਕੀਤਾ। ਰੋਂਦੇ ਹੋਏ ਅੰਮ੍ਰਿਤਪਾਲ ਨੇ ਰਾਹੁਲ ਗਾਂਧੀ ਨੂੰ ਦੱਸਿਆ ਸੀ ਕਿ ਉਸ ਦੀ ਸਾਈਕਲ ਹੜ੍ਹ ਵਿੱਚ ਟੁੱਟ ਗਈ ਹੈ। ਰਾਹੁਲ ਗਾਂਧੀ ਨੇ ਉਸਨੂੰ ਚੁੱਪ ਕਰਨ ਲਈ ਚੁੱਕਿਆ ਅਤੇ ਘਰ ਵਿੱਚ ਬੱਚੇ ਦੀ ਟੁੱਟੀ ਹੋਈ ਸਾਈਕਲ ਵੀ ਦੇਖੀ ਤੇ ਉਸ ਨੂੰ ਨਵੀਂ ਸਾਈਕਲ ਦਿਵਾਉਣ ਦਾ ਵਾਅਦਾ ਵੀ ਕੀਤਾ ਸੀ।

ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਰਾਹੀਂ ਅੰਮ੍ਰਿਤਪਾਲ ਲਈ ਇੱਕ ਨਵੀਂ ਸਾਈਕਲ ਭੇਜੀ। ਉਸ ਨੇ ਵੀਡੀਓ ਕਾਲ ਰਾਹੀਂ ਅੰਮ੍ਰਿਤਪਾਲ ਅਤੇ ਉਸ ਦੇ ਪਰਿਵਾਰ ਨਾਲ ਵੀ ਗੱਲ ਕੀਤੀ।
ਵੀਡੀਓ ਕਾਲ ‘ਤੇ ਰਾਹੁਲ ਗਾਂਧੀ ਨੇ ਅੰਮ੍ਰਿਤਪਾਲ ਨੂੰ ਪੁੱਛਿਆ ਕਿ ਕੀ ਉਸ ਦੀ ਸਾਈਕਲ ਸੋਹਣੀ ਏ ਬੇਟਾ? ਪਿਤਾ ਨੇ ਉਸ ਦਾ ਧੰਨਵਾਦ ਕੀਤਾ। ਰਾਹੁਲ ਗਾਂਧੀ ਨੇ ਫਿਰ ਕਿਹਾ, “ਵੈਲਕਮ।” ਇਸ ਤੋਂ ਬਾਅਦ ਰਾਹੁਲ ਨੇ ਬੱਚੇ ਨੂੰ ਕਿਹਾ ਘਬਰਾਉਣਾ ਨਹੀਂ। ਬਹੁਤ ਸਾਰਾ ਪਿਆਰ ਬੇਟਾ।” ਬੱਚੇ ਨੇ ਰਾਹੁਲ ਗਾਂਧੀ ਨੂੰ ਥੈਂਕਿਊ ਕਿਹਾ।

ਵੀਡੀਓ ਕਾਲ ਤੋਂ ਬਾਅਦ ਅੰਮ੍ਰਿਤਪਾਲ ਦੇ ਪਿਤਾ, ਰਵਿਦਾਸ ਸਿੰਘ ਨੇ ਕਿਹਾ ਕਿ “ਅਸੀਂ ਰਾਹੁਲ ਗਾਂਧੀ ਦਾ ਧੰਨਵਾਦ ਕਰਦੇ ਹਾਂ। ਜਦੋਂ ਰਾਹੁਲ ਇਥੇ ਆਏ ਤਾਂ ਉਹ ਰੋ ਰਿਹਾ ਸੀ। ਉਨ੍ਹਾਂ ਉਸ ਨੂੰ ਜੱਫੀ ਪਾ ਲਈ।” ਉਨ੍ਹਾਂ ਅਗਲੇ ਹੀ ਦਿਨ ਬੱਚੇ ਲਈ ਸਾਈਕਲ ਭੇਜੀ। ਮੈਂ ਮਜ਼ਦੂਰੀ ਕਰਦਾ ਹਾਂ। ਮੇਰਾ ਪੁੱਤਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਦੂਜੀ ਜਮਾਤ ਵਿਚ ਪੜ੍ਹਦਾ ਹੈ। ਹੜ੍ਹ ਕਾਰਨ ਮੇਰੇ ਘਰ ਵਿੱਚ ਤਰੇੜਾਂ ਆ ਗਈਆਂ ਹਨ। ਇੱਕ ਕੰਧ ਵੀ ਡਿੱਗ ਗਈ।
ਇਹ ਵੀ ਪੜ੍ਹੋ : ‘ਜੇਲ੍ਹ ਕਿਉਂ ਨਹੀਂ ਭੇਜਦੇ, ਜੁਰਮਾਨਾ ਕਾਫੀ ਨਹੀਂ…’ ਪਰਾਲੀ ਸਾੜਨ ਵਾਲਿਆਂ ‘ਤੇ ਸੁਪਰੀਮ ਕੋਰਟ ਸਖਤ
ਇਸ ਦੌਰਾਨ ਪੰਜਾਬ ਕਾਂਗਰਸ ਨੇ ਆਪਣੇ X ਹੈਂਡਲ ‘ਤੇ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, “ਇਹ ਹੈ ਪਿਆਰ ਦੀ ਦੁਕਾਨ। ਜਿੱਥੇ ਨੇਤਾ ਅਤੇ ਜਨਤਾ ਵਿਚਕਾਰ ਦਿਲ ਤੋਂ ਦਿਲ ਦਾ ਰਿਸ਼ਤਾ ਬਣਦਾ ਹੈ। ਇਹ ਹੈ ਰਾਹੁਲ ਗਾਂਧੀ ਦੀ ਪਛਾਣ।”
ਵੀਡੀਓ ਲਈ ਕਲਿੱਕ ਕਰੋ -:

























