ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਜੋਧਮਲ ਰੋਡ ਸਥਿਤ ਘਰ ‘ਤੇ ਇਨਕਮ ਟੈਕਸ ਵਿਭਾਗ ਦੀ ਰੇਡ ਖਤਮ ਹੋ ਗਈ ਹੈ।
ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ 28 ਜਨਵਰੀ ਨੂੰ ਸਵੇਰੇ 6.30 ਵਜੇ ਸ਼ੁਰੂ ਹੋਈ ਅਤੇ ਤਿੰਨ ਦਿਨ ਤੱਕ ਚੱਲੀ। ਲਗਭਗ 68 ਘੰਟੇ ਦੀ ਜਾਂਚ ਦੌਰਾਨ ਵਿਭਾਗ ਦੀ ਟੀਮ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਪੁੱਛਗਿੱਛ ਕੀਤੀ।

ਸੂਤਰਾਂ ਮੁਤਾਬਕ ਛਾਪੇਮਾਰੀ ਦੌਰਾਨ ਕਿਸੇ ਨੂੰ ਵੀ ਰਿਹਾਇਸ਼ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਟੀਮ ਨੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਇੱਕ ਕੰਪਨੀ ਅਤੇ ਵੱਖ-ਵੱਖ ਜਾਇਦਾਦਾਂ ਨਾਲ ਸਬੰਧਤ ਸਵਾਲ ਪੁੱਛੇ। ਇਸ ਕੰਪਨੀ ਨਾਲ ਸਬੰਧਤ ਦਫਤਰਾਂ ਅਤੇ ਕਈ ਹੋਰ ਵਿਅਕਤੀਆਂ ਦੇ ਘਰਾਂ ‘ਤੇ ਪਹਿਲਾਂ ਵੀ ਛਾਪੇਮਾਰੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਨੇ ਪਾਸਟਰ ਤੋਂ ਛੁਡਾਈ ਕੁੜੀ, ਚਰਚ ਦੇ ਬਹਾਨੇ ਲੈ ਗਿਆ ਸੀ ਘਰੋਂ, ਕਰ ਲਿਆ ਸੀ ਕੈਦ
ਸੂਤਰਾਂ ਦਾ ਕਹਿਣਾ ਹੈ ਕਿ ਸਵੇਰੇ 12.15 ਵਜੇ ਦੇ ਕਰੀਬ ਚਾਰ ਗੱਡੀਆਂ ਅਰੋੜਾ ਦੇ ਘਰ ਦਾਖਲ ਹੋਈਆਂ, ਜਿਨ੍ਹਾਂ ਵਿਚ ਦਸਤਾਵੇਜ਼ ਭਰ ਕੇ ਲਿਜਾਏ ਗਏ। ਇਸ ਮਗਰੋਂ ਜਾਂਚ ਏਜੰਸੀਆਂ ਦੇ ਅਧਿਕਾਰੀ ਰਿਹਾਇਸ਼ ਤੋਂ ਚਲੇ ਗਏ ਅਤੇ ਛਾਪੇਮਾਰੀ ਖਤਮ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























