ਪੰਜਾਬ ਦੇ ਲੁਧਿਆਣਾ ਵਿੱਚ ਇੱਕ ਮੈਗਾ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਨੂੰ ਸਥਾਨਕ ਲੋਕਾਂ, ਵਾਤਾਵਰਣ ਪ੍ਰੇਮੀਆਂ ਅਤੇ ਇੱਥੋਂ ਤੱਕ ਕਿ ਕੁਝ ਸਿਆਸੀ ਆਗੂਆਂ ਵੱਲੋਂ ਵੀ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੁੱਦੇ ‘ਤੇ ਸਿਆਸਤ ਵੀ ਖੂਬ ਹੋ ਰਹੀ ਹੈ। ਹੁਣ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦਾ ਵਿਰੋਧ ਕਰਦੇ ਇੱਕ ਟਵੀਟ ਕੀਤਾ ਹੈ । ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, “ਸਰਕਾਰ ਜਿਸ ਉਦਯੋਗਿਕ ਪਾਰਕ ਨੂੰ ਮੱਤੇਵਾੜਾ ਦੇ ਨਜ਼ਦੀਕ ਲਿਆਉਣਾ ਚਾਹੁੰਦੀ ਹੈ ਉਹ ਇਸ ਜੰਗਲ ਨੂੰ ਤਬਾਹ ਕਰ ਦੇਵੇਗਾ। ਪ੍ਰਸਤਾਵਿਤ ਪ੍ਰੋਜੈਕਟ ਪੰਜਾਬ ਲਈ ਬਹੁਤ ਗ਼ਲਤ ਹੈ ਅਤੇ ਮੈਂ ਇਸਦਾ ਸਖ਼ਤ ਵਿਰੋਧ ਕਰਦਾ ਹਾਂ।”
ਇਹ ਵੀ ਪੜ੍ਹੋ: ਸ਼੍ਰੀਲੰਕਾ ਸੰਕਟ : ਪ੍ਰਦਰਸ਼ਨਾਂ ਵਿਚਾਲੇ PM ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ!
ਦੱਸ ਦੇਈਏ ਕਿ ਪ੍ਰਸਤਾਵਿਤ ਪ੍ਰੋਜੈਕਟ ਸਾਈਟ ਮੱਤੇਵਾੜਾ ਜੰਗਲ ਦੇ ਨੇੜੇ ਅਤੇ ਸਤਲੁਜ ਦਰਿਆ ਦੇ ਕੰਢੇ ‘ਤੇ ਸਥਿਤ ਹੈ। ਇਹ ਮੱਤੇਵਾੜਾ ਜੰਗਲ ਨੂੰ ਦੋ ਪਾਸਿਆਂ ਤੋਂ ਘੇਰਦਾ ਹੈ, ਅਤੇ ਇੱਕ ਪਾਸੇ ਸਤਲੁਜ ਦਰਿਆ ਦੀ ਸਰਹੱਦ ਵੀ ਹੈ। ਇਹ ਡਰ ਹੈ ਕਿ ਇਹ ਪ੍ਰੋਜੈਕਟ ਨਾ ਸਿਰਫ਼ ਸੁਰੱਖਿਅਤ ਜੰਗਲਾਂ ਦੀ ਜੈਵ-ਵਿਭਿੰਨਤਾ ਨੂੰ ਵਿਗਾੜੇਗਾ, ਸਗੋਂ ਫੈਕਟਰੀਆਂ ਤੋਂ ਰਸਾਇਣਕ ਡਿਸਚਾਰਜ ਵੀ ਨਦੀ ਵਿੱਚ ਛੱਡਿਆ ਜਾ ਸਕਦਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੋਣ ਦਾ ਖ਼ਤਰਾ ਹੈ। ਜ਼ਿਕਰਯੋਗ ਹੈ ਕਿ ਇਹ ਜੰਗਲ 2,300 ਏਕੜ ਵਿੱਚ ਫੈਲਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: