ਪਿਛਲੇ ਇੱਕ ਸਾਲ ਤੋਂ ਵੀ ਲੰਮੇ ਸਮੇਂ ਤੱਕ ਕਿਸਾਨ ਅੰਦਲੋਨ ਵਿੱਚ ਡਟੇ ਰਹੇ ਬਲਬੀਰ ਸਿੰਘ ਰਾਜੇਵਾਲ ਜਲਦ ਹੀ ਸਿਆਸਤ ਵਿੱਚ ਨਜ਼ਰ ਆ ਸਕਦੇ ਹਨ। ਉਨ੍ਹਾਂ ਇਸ ਦਾ ਸੰਕੇਤ ਦਿੱਤਾ ਹੈ।
ਇੱਕ ਇੰਟਰਵਿਊ ਵਿੱਚ ਰਾਜੇਵਾਲ ਨੇ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਦੋਂ ਤੱਕ ਸਾਰੇ ਕਿਸਾਨ ਆਗੂ ਇਸ ਗੱਲ ‘ਤੇ ਸਹਿਮਤ ਨਹੀਂ ਹੋ ਜਾਂਦੇ ਕਿ ਚੋਣਾਂ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ, ਉਦੋਂ ਤੱਕ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਨਾਲ ਹੀ ਉਨ੍ਹਾਂ ਨੇ ਚੋਣਾਂ ਲੜਨ ਤੋਂ ਸਾਫ਼ ਇਨਕਾਰ ਵੀ ਨਹੀਂ ਕੀਤਾ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ”ਮੈਂ ਰੂਲ ਆਊਟ ਨਹੀਂ ਕਰਦਾ, ਮੈਨੂੰ ਦਿਖਦਾ ਹੈ ਕਿ ਕੁਦਰਤ ਨੇ ਕੁਝ ਕਰਨਾ ਹੈ ਅਤੇ ਮੈਂ ਇਸ ਵਿੱਚ ਬਹੁਤ ਵਿਸਵਾਸ਼ ਕਰਦਾ ਹਾਂ, ਇਸ ਵਾਰ ਲੋਕਾਂ ਵਿੱਚ ਜੋਸ਼ ਬੁਹਤ ਹੈ ਪਰ ਮੈਨੂੰ ਇਸ ਨੂੰ ਨਾਪਣ ਤੋਲਣ ਲਈ ਸਮਾਂ ਚਾਹੀਦਾ ਹੈ।” ਰਾਜੇਵਾਲ ਨੇ ਕਿਸਾਨ ਅੰਦੋਲਨ ਵਿੱਚ ਮਿਲੀ ਸਫਲਤਾ ਨੂੰ ਵੀ ਕੁਦਰਤ ਦਾ ਕਰਿਸ਼ਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਕੁਝ ਹੋਇਆ ਉਹ ਕੁਦਰਤ ਨੇ ਕਰਵਾਇਆ। ਉਨ੍ਹਾਂ ਕਿਹਾ ਕਿ ਅਜਿਹਾ ਭਾਣਾ ਕਦੇ-ਕਦੇ ਹੀ ਵਰਤਦਾ ਹੈ ਅਤੇ ਕਈ ਸਾਲਾਂ ਮਗਰੋਂ ਅਜਿਹਾ ਮਾਹੌਲ ਬਣਿਆ। ਇਹ ਬਿਲਕੁਲ ਓਵੇਂ ਹੈ, ਜਿਵੇਂ 1977 ਵਿੱਚ ਜੀ. ਪੀ. ਅੰਦੋਲਨ ਸਮੇਂ ਹੋਇਆ ਸੀ।
ਹਾਲਾਂਕਿ, ਇੰਟਰਵਿਊ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਕਿਸਾਨ ਜਥੇਬੰਦੀਆਂ ਚੋਣਾਂ ਲੜਨ ਸਬੰਧੀ ਉਨ੍ਹਾਂ ਨੂੰ ਆਦੇਸ਼ ਨਹੀਂ ਦਿੰਦੀਆਂ, ਉਦੋਂ ਤੱਕ ਉਹ ਕੁਝ ਨਹੀਂ ਕਰਨਗੇ। ਜੇਕਰ ਉਹ ਆਗਿਆ ਦੇਣਗੇ ਤਾਂ ਮੈਂ ਸਭ ਨੂੰ ਨਾਲ ਲੈ ਕੇ ਜਾਵਾਂਗਾ, ਇਕੱਲਾ ਨਹੀਂ। ਉਨ੍ਹਾਂ ਕਿਹਾ ਕਿ ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਅੰਤਿਮ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: