ਗੁਰੂ ਹਰਿ ਰਾਇ ਸਾਹਿਬ ਨੂੰ ਆਪਣੇ ਗੁਰਗੱਦੀ ਕਾਲ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਭ੍ਰਿਸ਼ਟ ਮਸੰਦ ਧੀਰ ਮੱਲ ਅਤੇ ਮੀਨਾਸ ਹਰ ਸਮੇਂ ਸਿੱਖ ਧਰਮ ਦੇ ਪ੍ਰਚਾਰ ਅਤੇ ਪਾਸਾਰ ਤੋਂ ਦੁਖੀ ਹੋ ਕੇ ਰੁਕਾਵਟਾਂ ਪਾਉਣ ਦਾ ਯਤਨ ਕਰਦੇ ਰਹਿੰਦੇ ਸਨ, ਉੱਥੇ ਹੀ ਸ਼ਾਹਜਹਾਂ ਤੋਂ ਬਾਅਦ ਔਰੰਗਜੇਬ ਦੇ ਸ਼ਾਸ਼ਨ ਕਾਲ ਸਮੇਂ ਮੁਗਲਾਂ ਦਾ ਸਿੱਖਾਂ ਪ੍ਰਤੀ ਰਵੱਈਆ ਕਾਫੀ ਬਦਲ ਗਿਆ ਸੀ।
ਔਰੰਗਜੇਬ ਨੇ ਦਾਰਾ ਸ਼ਿਕੋਹ ਦੀ ਲੜਾਈ ਵਿੱਚ ਮੱਦਦ ਲਈ ਗੁਰੂ ਸਾਹਿਬ ‘ਤੇ ਝੂਠਾ ਇਲਜ਼ਾਮ ਲਗਾ ਕੇ ਸੰਮਨ ਭੇਜੇ ਅਤੇ ਦਿੱਲੀ ਆਉਣ ਲਈ ਕਿਹਾ। ਗੁਰੂ ਸਾਹਿਬ ਨੇ ਰਾਮ ਰਾਇ ਨੂੰ ਦਿੱਲੀ ਸਾਰੀ ਸਥਿਤੀ ਸਪੱਸ਼ਟ ਕਰਨ ਲਈ ਭੇਜਿਆ। ਰਾਮ ਰਾਇ ਨੇ ਮਸੰਦਾਂ ਵੱਲੋਂ ਗੁਰੂ ਘਰ ਪ੍ਰਤੀ ਫੈਲਾਈਆਂ ਗਈ ਗਲਤ ਗੱਲਾਂ ਨੂੰ ਸਪੱਸ਼ਟ ਕੀਤਾ ਪਰ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ਦੇ ਅਰਥ ਕਰਨ ਲੱਗਿਆਂ ‘ਮੁਸਲਮਾਨ’ ਦੀ ਜਗ੍ਹਾ ‘ਬੇਈਮਾਨ’ ਸ਼ਬਦ ਵਰਤ ਕੇ ਅਰਥ ਕਰ ਦਿੱਤੇ।
ਜਦੋਂ ਗੁਰੂ ਹਰ ਰਾਇ ਸਾਹਿਬ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਗੁਰਬਾਣੀ ਦੇ ਅਰਥ ਗਲਤ ਕਰਨ ਦੇ ਦੋਸ਼ ਵਿੱਚ ਰਾਮ ਰਾਇ ਨੂੰ ਛੇਕ ਦਿੱਤਾ ਦੁਬਾਰਾ ਕਦੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ।
ਇਹ ਵੀ ਪੜ੍ਹੋ : ਬਾਲ ਗੋਬਿੰਦ ਰਾਏ ਜੀ ਤੇ ਪੀਰ ਭੀਖਣ ਸ਼ਾਹ ਦੇ ਦੋ ਕੁੱਜਿਆਂ ਦਾ ਰਹੱਸ