ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਲਾਈਵ ਹੋ ਕੇ ਕੁਝ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਇਸ ਵਿਚ ਮੌਜੂਦ ਬੰਦਾ ਉਨ੍ਹਾਂ ਦੇ ਹਲਕੇ ਦਾ ਹੈ, ਜਿਸ ਨੂੰ ਦੋ-ਤਿੰਨ ਦਿਨ ਤੋਂ ਵੱਡੇ ਗੈਂਗਸਟਰਾਂ ਦੇ ਫੋਨਕਾਲ ਆ ਰਹੇ ਹਨ। ਉਨ੍ਹਾਂ ਨੇ ਪਹਿਲਾਂ ਉਸ ਦੇ ਘਰ ਤੇ ਉਸ ਦੇ ਕਲੀਨਿਕ ਦੀ ਰੇਕੀ ਕੀਤੀ ਤੇ ਫਿਰ ਉਸ ਨੂੰ ਵੀਡੀਓ ਭੇਜ ਦਿੱਤੀ ਕਿ ਉਸ ਦੀ ਰੇਕੀ ਕੀਤੀ ਗਈ ਹੈ ਅਤੇ ਉਸ ਤੋਂ 50 ਲੱਖ ਦੀ ਫਿਰੌਤੀ ਮੰਗੀ ਗਈ।
ਜਦੋਂ ਡਾਕਟਰ ਨੇ ਉਸ ਦੇ ਫੋਨ ਨਹੀਂ ਚੁੱਕੇ ਤਾਂ ਉਨ੍ਹਾਂ ਨੇ ਉਸ ਨੂੰ ਵੁਆਇਸ ਮੈਸੇਜ ਭੇਜ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮਜੀਠੀਆ ਨੇ ਦੱਸਿਆ ਕਿ ਉਹ ਡਾਕਟਰ ਇੰਨਾ ਡਰ ਗਿਆ ਕਿ ਉਸ ਨੇ ਡਰ ਦੇ ਮਾਰੇ ਆਪਣੇ ਬੱਚੇ ਸਕੂਲ ਨਹੀਂ ਭੇਜੇ ਤੇ ਪਤਨੀ ਸਣੇ ਕਿਤੇ ਭੇਜ ਦਿੱਤੇ ਹਨ। ਉਹ ਕਲੀਨਿਕ ਵੀ ਨਹੀਂ ਜਾ ਪਾ ਰਿਹਾ ਕਿਉਂਕਿ ਜਿਵੇਂ ਹੀ ਉਹ ਉਥੇ ਜਾਂਦਾ ਹੈ ਤੇ ਨਾਲ ਹੀ ਉਸ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ।
ਕੁਝ ਦਿਨ ਪਹਿਲਾਂ ਡਾਕਟਰ ਦੇ ਸਕੂਲੋਂ ਆਉਂਦੇ ਦੋਵੇਂ ਬੱਚਿਆਂ ਦਾਵੀ ਇੱਕ ਵਰਨਾ ਗੱਡੀ ਵੱਲੋਂ ਪਿੱਛਾ ਕੀਤਾ ਗਿਆ, ਇਸ ਦੌਰਾਨ ਗੋਲੀ ਵੀ ਚੱਲੀ। ਇਸ ਸਬੰਧੀ ਐੱਸ.ਐੱਚ.ਓ. ਨੂੰ ਵੀ ਸ਼ਿਕਾਇਤ ਦਿੱਤੀ ਗਈ ਜਦੋ ਜਾਂਚ ਕੀਤੀ ਗਈ ਤਾਂ ਗੱਡੀ ਦਾ ਨੰਬਰ ਫੇਕ ਨਿਕਲਿਆ। ਤੇ ਹੁਣ ਫਿਰ ਉਸ ਡਾਕਟਰ ਨੂੰ ਲਗਾਤਾਰ ਗੈਂਗਸਟਰਾਂ ਦੀਆਂ ਕਾਲਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ : ਸਰਕਾਰੀ ਨੌਕਰੀਆਂ ਦੀ ਲੱਗੀ ਝੜੀ, ਰੇਲਵੇ ‘ਚ ਨਿਕਲੀਆਂ 9900 ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ Apply
ਮਜੀਠੀਆ ਨੇ ਕਿਹਾ ਕਿ ਡਾਕਟਰ ਨੂੰ ਪੁਲਿਸ ਵੱਲੋਂ ਇੱਕ ਗੰਨਮੈਨ ਦਿੱਤਾ ਜਾਂਦਾ ਹੈ ਜੋ ਕਲੀਨਿਕ ਵਿਚ ਹੀ ਸੁੱਤਾ ਰਹਿੰਦਾ ਹੈ। ਜਦੋਂ ਪੁਲਿਸ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਗੰਨਮੈਨ ਨਵਾਂ ਭੇਜ ਦਿਆਂਗੇ ਪਰ ਅਜੇ ਵੀਆਈਪੀ ਡਿਊਟੀ ਚੱਲ ਰਹੀ ਹੈ। ਮਜੀਠੀਆ ਨੇ ਕਿਹਾ ਕਿ ਇਸ ਵਿਚਾਲੇ ਉਸ ਦਾ ਨੁਕਸਾਨ ਹੋ ਗਿਆ ਤਾਂ ਕੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
