ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਰਾਹਤ ਫੰਡ ‘ਤੇ ਬਿਆਨ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਾਰੇ ਆਗੂਆਂ ਨੂੰ ਪੰਜਾਬ ਦੇ ਮੁੱਦਿਆਂ ‘ਤੇ ਕਿਸੇ ਵੀ ਸਮੇਂ ਉਨ੍ਹਾਂ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ। ਇਸ ‘ਤੇ ਬਿੱਟੂ ਨੇ ਇਹ ਚੈਲੰਜ ਸਵੀਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਡਿਬੇਟ ਦੀ ਪੇਸ਼ਕਸ਼ ਕੀਤੀ, ਪਰ ਹੁਣ ਤੱਕ ਕੋਈ ਵੀ ਨੇਤਾ ਪੰਜਾਬ ਦੇ ਮੁੱਦਿਆਂ ‘ਤੇ ਗੱਲ ਕਰਨ ਨਹੀਂ ਆਇਆ।
ਇੱਕ ਵੀਡੀਓ ਸੰਦੇਸ਼ ਵਿੱਚ ਬਿੱਟੂ ਨੇ ਕਿਹਾ, “ਜਿਸ ਦਿਨ ਮਰਜ਼ੀ ਤੇ ਜਿਥੇ ਮਰਜੀ ਕੁਰਸੀ ਡਾਹ ਲਿਓ, ਟਾਈਮ ਤੁਹਾਡਾ, ਜਗ੍ਹਾ ਤੁਹਾਡੀ ਤੁਸੀਂ ਜਿੱਥੇ ਕਹੋਗੇ ਆਵਾਂਗਾ, ਮੈਂ ਤੁਹਾਡਾ ਚੈਲੇਂਜ ਕਬੂਲ ਕਰਦਾ ਹਾਂ।”

ਬਿੱਟੂ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਮੁਰਗੀਆਂ ਜਾਂ ਬੱਕਰੀਆਂ ਲਈ ਪੈਸੇ ਮਿਲੇ ਹਨ, ਅਤੇ ਕਿੰਨੀਆਂ ਔਰਤਾਂ ਨੂੰ 1000 ਰੁਪਏ ਦਿੱਤੇ ਗਏ ਹਨ। ਨਾਲ ਹੀ ਮੈਂ ਜਾਣਨਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਨੇ ਕਿਹੜੀ ਮਾਲਵਾ ਨਹਿਰ ਖੋਲ੍ਹੀ ਸੀ। ਬਿੱਟੂ ਨੇ ਮਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਕੁਝ ਵੀ ਨਾ ਭੁੱਲਣ, ਕਿਉਂਕਿ ਉਹ ਹਰ ਮੁੱਦੇ ‘ਤੇ ਸੱਚਾਈ ਸਾਹਮਣੇ ਲਿਆਉਣਗੇ।
ਇਹ ਵੀ ਪੜ੍ਹੋ : ਸੁਸ਼ੀਲਾ ਕਾਰਕੀ ਬਣੇ ਨੇਪਾਲ ਦੇ ਅੰਤਰਿਮ ਪ੍ਰਧਾਨ ਮੰਤਰੀ, PM ਮੋਦੀ ਦਾ ਪਹਿਲਾ ਰਿਐਕਸ਼ਨ ਆਇਆ ਸਾਹਮਣੇ
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਕਿਹਾ ਕਿ ਸੂਬੇ ਵਿੱਚ ਆਫ਼ਤ ਦੌਰਾਨ ਵੀ ਪ੍ਰਵਾਸੀ ਭਾਜਪਾ ਆਗੂ ਰਾਜਨੀਤੀ ਕਰ ਰਹੇ ਹਨ। ਇਹ ਲੋਕ ਆਫ਼ਤ ਫੰਡ ਦੇ ਅੰਕੜਿਆਂ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਪ੍ਰੈਲ 2022 ਤੋਂ ਹੁਣ ਤੱਕ ਕੇਂਦਰ ਤੋਂ SDRF ਵਿੱਚ 1582 ਰੁਪਏ ਪ੍ਰਾਪਤ ਹੋਏ ਹਨ, ਜਿਸ ਵਿੱਚੋਂ 649 ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਜਿਨ੍ਹਾਂ 12281 ਕਰੋੜ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਬੰਧਤ ਖਾਤਿਆਂ ਵਿੱਚ ਐਂਟਰੀਆਂ ਹਨ, ਜੋ ਕਾਂਗਰਸ ਸਰਕਾਰ ਦੇ ਕਾਰਜਕਾਲ ਤੋਂ ਚੱਲ ਰਹੀਆਂ ਹਨ। ਉਨ੍ਹਾਂ ਦੇ ਨਾਲ ਮੌਜੂਦ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਵੀ ਇਸ ਸਬੰਧ ਵਿੱਚ ਸਪੱਸ਼ਟੀਕਰਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























