ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਸੂਰਜ ਗ੍ਰਹਿਣ ਦੇ ਦਿਨ ਪਵਿੱਤਰ ਮੰਨੇ ਜਾਂਦੇ ਸ਼ਹਿਰ ਕੁਰੂਕਸ਼ੇਤਰ ਪਹੁੰਚੇ। ਬਹੁਤ ਸਾਰੇ ਲੋਕ ਬ੍ਰਹਮ ਸਰੋਵਰ ਵਿਚ ਪਵਿੱਤਰ ਇਸ਼ਨਾਨ ਕਰਨ ਲਈ ਇਕੱਠੇ ਹੋਏ ਸਨ। ਇਹ ਲੋਕ ਸੂਰਜ ਗ੍ਰਹਿਣ ਲੱਗਣ ਦਾ ਇੰਤਜ਼ਾਕਰ ਰਰ ਰਹੇ ਸਨ। ਗੁਰੂ ਨਾਨ ਦੇਵ ਜੀ ਅਤੇ ਭਾਈ ਮਰਦਾਨਾ ਜੀ ਵੀ ਖੁੱਲ੍ਹੀ ਜਗ੍ਹਾ ਵਿਚ ਜਾ ਬੈਠੇ ਜਿਵੇਂ ਹੀ ਸੂਰਜ ਗ੍ਰਹਿਣ ਆਰੰਭ ਹੋਇਆ ਬਹੁਤ ਸਾਰੇ ਭਿਖਾਰੀਆਂ ਨੇ ਦਾਨ ਮੰਗਣਾ ਸ਼ੁਰੂ ਕਰ ਦਿੱਤਾ। ਧਨੀ ਲੋਕ ਸਰੋਵਰ ਵਿਚ ਇਸ਼ਨਾਨ ਕਰਕੇ ਦਾਨ ਕਰ ਰਹੇ ਸਨ। ਹਿੰਦੂਆਂ ਦੇ ਪ੍ਰਸਿੱਧ ਵਿਸ਼ਵਾਸ ਅਨੁਸਾਰ ਸੂਰਜ ਗ੍ਰਹਿਣ ਦੇ ਸਮੇਂ ਇਸ਼ਨਾਨ ਕਰਨ ਤੇ ਦਾਨ ਪੁੰਨ ਨਾਲ ਸਾਡੇ ‘ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਉਸ ਦੇ ਪਾਪ ਧੋਤੇ ਜਾਂਦੇ ਹਨ। ਲੋਕ ਖੁੱਲ੍ਹੇ ਦਿਲ ਨਾਲ ਬ੍ਰਾਹਮਣਾਂ ਨੂੰ ਦਾਨ ਦੇ ਰਹੇ ਸਨ।
ਗੁਰੂ ਜੀ ਇਹ ਸਾਰਾ ਕੁਝ ਦਰਸ਼ਕ ਵਾਂਗ ਦੇਖ ਰਹੇ ਸਨ ਜਦੋਂ ਹਾਂਸੀ ਦੇ ਰਾਜਕੁਮਾਰ ਜਗਤ ਰਾਏ ਨੇ ਗੁਰੂ ਜੀ ਅੱਗੇ ਇਕ ਹਿਰਨ ਰੱਖ ਕੇ ਬੇਨਤੀ ਕੀਤੀ ਕਿ ਮੇਰੇ ਕੋਲ ਇਸ ਸ਼ੁੱਭ ਸਮੇਂ ਇਸ ਹਿਰਨ ਤੋਂ ਇਲਾਵਾ ਦੇਣ ਨੂੰ ਕੁਝ ਨਹੀਂ ਜਿਸ ਦਾ ਮੈਂ ਸ਼ਿਕਾਰ ਕੀਤਾ ਹੈ। ਗੁਰੂ ਜੀ ਦੀ ਆਗਿਆ ‘ਤੇ ਭਾਈ ਮਰਦਾਨਾ ਜੀ ਨੇ ਅੱਗ ਬਾਲੀ ਤੇ ਹਿਰਨ ਨੂੰ ਰਿੰਨਣਾ ਸ਼ੁਰੂ ਕਰ ਦਿੱਤਾ। ਬ੍ਰਾਹਮਣਾਂ ਨੇ ਜਦੋਂ ਧੂੰਆਂ ਦੇਖਿਆ ਤਾਂ ਉਹ ਗੁਰੂ ਸਾਹਿਬ ਕੋਲ ਭਜੇ ਆਏ ਤੇ ਕਿਹਾ ਇਸ ਸ਼ਉੱਭ ਸਮੇਂ ‘ਤੇ ਕੋਈ ਅੱਗ ਨਹੀਂ ਬਾਲ ਸਕਦਾ। ਇਸ ਤਰ੍ਹਾਂ ਕਰਨਾ ਬਹੁਤ ਵੱਡਾ ਪਾਪ ਹੈ। ਇਸ ਸਮੇਂ ‘ਤੇ ਕੁਝ ਵੀ ਨਹੀਂ ਪਕਾਇਆ ਜਾ ਸਕਦਾ। ਇਸ ਸਮੇਂ ਕੇਵਲ ਦਾਨ ਪੁੰਨ ਹੀ ਦਿੱਤਾ ਜਾ ਸਕਦਾ ਹੈ। ਬ੍ਰਾਹਮਣ ਨੇ ਪੁੱਛਿਆ ਤੂੰ ਕੀ ਪਕਾ ਰਿਹਾ ਹੈ। ਭਾਈ ਮਰਦਾਨੇ ਨੇ ਜਵਾਬ ਦਿੱਤਾ ਇਹ ਹਿਰਨ ਦਾ ਮਾਣ ਹੈ। ਬ੍ਰਾਹਮਣ ਨੂੰ ਸੁਣ ਕੇ ਬਹੁਤ ਗੁੱਸਾ ਆਇਆ।
ਇਹ ਵੀ ਪੜ੍ਹੋ : 8 ਅਗਸਤ 1922 : ਗੁਰੂ ਕਾ ਬਾਗ ਮੋਰਚਾ ਦੀ ਆਰੰਭਤਾ, ਜਾਣੋ ਇਤਿਹਾਸ
ਗੁਰੂ ਜੀ ਨੇ ਨਾਨੂੰ ਬ੍ਰਾਹਮਣ ਨੂੰ ਕਾਰਨ ਪੁੱਛਿਆ ਕਿਸੇ ਦੀ ਭੁੱਖ ਦੂਰ ਕਰਨ ਲਈ ਪਕਾਉਣਾ ਕੋਈ ਪਾਪ ਨਹੀਂ ਹੈ। ਪਾਪ ਤਾਂ ਭੋਲੇਭਾਲੇ ਲੋਕਾਂ ਨੂੰ ਝੂਠ ਬੋਲ ਕੇ ਠੱਗਣਾ ਹੈ। ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਵਰਗੇ ਲੋਕਾਂ ਨੂੰ ਦਾਨ ਪੁੰਨ ਦੇਣ ਨਾਲ ਕਿਸੇ ਦੇ ਪਾਪ ਕਿਵੇਂ ਖਤਮ ਹੋ ਸਕਦੇ ਹਨ। ਜਦੋਂ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਕਿਸੇ ਦੇ ਪਾਪ ਕਿਵੇਂ ਥੁੱਪ ਸਕਦੇ ਹਨ। ਤੁਹਾਡੇ ਵਰਗੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਮਾਸ ਕੀ ਹੈ।
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ।। ਕਉਣੁ ਮਾਸੁ ਕਉਣੁ ਸਾਗ ਹਾਵੈ ਕਿਸੁ ਮਹਿ ਪਾਪ ਸਮਾਣੈ।।
ਆਪਣੇ ਵੱਲੋਂ ਮਾਸ ਦਾ ਤਿਆਗੀ ਮੂਰਖ ਮਾ-ਮਾਸ ਆਖ ਕੇ ਚਰਚਾ ਕਰਦਾ ਹੈ ਪਰ ਨਾ ਹੀ ਇਸ ਨੂੰ ਆਤਮਿਕ ਜੀਵਨ ਦੀ ਸਮਝ ਹੈ ਨਾ ਹੀ ਸੂਰਤ ਹੈ। ਨਾ ਹੀ ਇਹ ਚੰਗੀ ਤਰ੍ਹਾਂ ਵਿਚਾਰ ਸਕਦਾ ਹੈ ਕਿ ਮਾਸ ਤੇ ਸਾਗ ਵਿਚ ਕੀ ਫਰਕ ਹੈ ਤੇ ਕਿਹੜੀ ਚੀਜ਼ ਖਾਣ ਵਿਚ ਪਾਪ ਹੈ। ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਸਾਰੇ ਚੁੱਪ ਹੋ ਗੇ। ਗਰੂ ਜੀ ਨੇ ਫਿਰ ਆਖਿਆ ਰੱਬ ਕਿਸੇ ਧਮਕੀ ਦੇ ਅਧੀਨ ਨਹੀਂ ਹੈ। ਗ੍ਰਹਿ ਦੀ ਚਾਲ ਕਰਕੇ ਗ੍ਰਹਿਣ ਲੱਗਦਾ ਹੈ। ਇਸ ਤਲਾਅ ਵਿਚ ਇਸ਼ਨਾਨ ਕਰਨ ਤੇ ਦਾਨ ਦੇਣ ਨਾਲ ਕਿਸੇ ਦੇ ਵੀ ਪਾਪ ਨਹੀਂ ਧੋਤੇ ਜਾਂਦੇ। ਸਿਰਫ ਪ੍ਰਮਾਤਮਾ ਨੂੰ ਯਾਦ ਕਰਨ ਤੇ ਉਸ ਦੀ ਯਾਦ ਨੂੰ ਮਨ ਵਿਚ ਰੱਖਣ ਨਾਲ ਹੀ ਕੋਈ ਧਰਮੀ ਬਣ ਸਕਦਾ ਹੈ। ਸਿਰਫ ਦਾਨ ਪੁੰਨ ਕਰਨ ਨਾਲ ਮਨੁੱਖ ਦੀ ਦੁਨੀਆਵੀ ਤੌਰ ‘ਤੇ ਸ਼ੋਭਾ ਹੋ ਸਕਦੀ ਹੈ ਪਰ ਰੱਬੀ ਅਸੂਲਾਂ ਮੁਤਾਬਕ ਉੁਹ ਧਰਮੀ ਨਹੀਂ ਗਿਣਿਆ ਜਾ ਸਕਦਾ। ਇਸ ਲਈ ਮਨੁੱਖ ਪ੍ਰਮਾਤਮਾ ਦੀ ਯਾਦ ਬਗੈਰ ਜਿਹੜਾ ਵੀ ਕਰਮ ਕਰਦਾ ਹੈ ਉਹ ਉਸ ਲਈ ਦੁੱਖ ਦਾ ਕਾਰਨ ਬਣਦਾ ਹੈ।