ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਿਲ ਕਰ ਲਈ ਹੈ। ਉਨ੍ਹਾਂ ਨੇ ਕਰੀਬ 8100 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਮਾਤ ਦਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਨਾਲ ‘ਆਪ’ ਦੇ ਗੜ੍ਹ ‘ਤੇ ਕਬਜ਼ਾ ਕਰ ਕੇ ਕਿਲ੍ਹੇ ਨੂੰ ਢਹਿ-ਢੇਰੀ ਕਰ ਦਿੱਤਾ ਹੈ।
ਦੱਸ ਦੇਈਏ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਤੀਜੇ ਨੰਬਰ ‘ਤੇ, ਭਾਜਪਾ ਦੇ ਕੇਵਲ ਢਿੱਲੋਂ ਚੌਥੇ ਨੰਬਰ ‘ਤੇ ਅਤੇ ਅਕਾਲੀ ਦਲ ਦੀ ਕਮਦੀਪ ਕੌਰ ਰਾਜੋਆਣਾ ਪੰਜਵੇਂ ਨੰਬਰ ‘ਤੇ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸੀਟ ‘ਤੇ 23 ਜੂਨ ਨੂੰ ਵੋਟਾਂ ਪਈਆਂ ਸਨ। ਸੰਗਰੂਰ ਸੀਟ CM ਭਗਵੰਤ ਮਾਨ ਦਾ ਗੜ੍ਹ ਰਹੀ ਹੈ। ਉਹ ਲਗਾਤਾਰ 2 ਵਾਰ ਰਿਕਾਰਡ ਫਰਕ ਨਾਲ ਇਥੋਂ ਚੋਣਾਂ ਜਿੱਤੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਸਰਕਾਰ ਨੇ ਯੂ-ਟਿਊਬ ਤੋਂ ਹਟਾਇਆ ਸਿੱਧੂ ਮੂਸੇਵਾਲਾ ਦਾ ਗੀਤ SYL
ਇਨ੍ਹਾਂ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਇੱਕ ਵਾਰ ਮਾਨ ਦੂਜੇ ਉਮੀਦਵਾਰਾਂ ਤੋਂ 5500 ਵੋਟਾਂ ਦੇ ਕਰੀਬ ਫਰਕ ਨਾਲ ਅੱਗੇ ਲੰਘ ਗਏ ਪਰ ਇਹ ਪਾੜਾ ਘਟਦਾ ਵਧਦਾ ਰਿਹਾ। ਮੁੱਢਲੇ ਰੁਝਾਨਾਂ ਵਿੱਚ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿੱਚ ਫਸਵਾਂ ਮੁਕਾਬਲਾ ਰਿਹਾ।
ਵੀਡੀਓ ਲਈ ਕਲਿੱਕ ਕਰੋ -: