senior leader bjp statement captain amrinder singh: ਪੰਜਾਬ ਵਿਧਾਨ ਸਭਾ ‘ਚ ਸਰਕਾਰ ਵਲੋਂ ਪਾਸ ਕੀਤੇ ਬਿੱਲਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨਾਲ ਇੰਝ ਖਤਰਨਾਕ ਖੇਡ, ਖੇਡ ਰਹੀ ਹੈ।ਉਨ੍ਹਾਂ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਮ ਕੇ ਝਾੜ ਪਾਈ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਕਿਸਾਨਾਂ ਮੁੱਦੇ ‘ਤੇ ਸਿਆਸਤ ਕਰ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਮੋਤੀਆਂ ਵਾਲੀ ਸਰਕਾਰ ਦੇ ਮਾਲਕ ਪੰਜਾਬ ‘ਚ ਅੱਗ ਨਾਲ ਖੇਡ ਰਹੇ ਹਨ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਬਿੱਲ ਪੇਸ਼ ਕਰਨ ਨਾਲ ਗਵਰਨਰ ਨੇ ਮਨਜ਼ੂਰੀ ਨਹੀਂ ਦੇਣੀ ਫਿਰ ਇਹ ਬਿੱਲ ਜਾਏਗਾ ਰਾਸ਼ਟਰਪਤੀ ਕੋਲ ਉਹ ਇਸ ਨੂੰ ਮਨਜ਼ੂਰੀ ਨਹੀਂ ਦੇਣਗੇ, ਤਾਂ ਇਸ ਐਕਟ ਦੀ ਕੋਈ ਵੈਲਿਯੂ ਨਹੀਂ ਰਹੇਗੀ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣਾ ਰਾਜਨੀਤਿਕ ਕੱਦ ਉੱਚਾ ਕਰਨ ਲਈ ਪਰਪੰਚ ਰਚ ਕਿ ਕਿਸਾਨਾਂ ਨੂੰ ਭਰਮਾਉਣ ‘ਚ ਕਾਮਯਾਬ ਰਹੇ ਹਨ।ਪਰ ਅਜਿਹਾ ਕਰਨ ਨਾਲ ਕੇਂਦਰ ਵਲੋਂ ਪਾਸ ਕੀਤੇ ਕਿਸਾਨ ਹਿਤੈਸ਼ੀ
ਬਿੱਲਾਂ ‘ਤੇ ਇਸਦਾ ਕੋਈ ਅਸਰ ਨਹੀਂ ਹੋਵੇਗਾ।ਥੋੜੇ ਸਮੇਂ ਲਈ ਹੀ ਅਜਿਹਾ ਕਰਕੇ ਉਹ ਵਾਹ-ਵਾਹੀ ਖੱਟ ਸਕਦੇ ਹਨ ਪਰ ਜਿਆਦਾ ਸਮਾਂ ਨਹੀਂ।ਕਿਸਾਨਾਂ ਨੂੰ ਇਸਤੋਂ ਕੋਈ ਲਾਭ ਨਹੀਂ ਹਵੇਗਾ,ਕਿਸਾਨਾਂ ਨੂੰ ਸਿੱਧਾ ਮੋਦੀ ਨਾਲ ਟੇਬਲ ਟਾਸਕ ਮੀਟਿੰਗ ਕਰਨੀ ਚਾਹੀਦੀ ਹੈ।ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੋਦੀ ਨਾਲ ਕਿਸਾਨਾਂ ਦੇ ਹੱਕ ‘ਚ ਗੱਲ ਕਰਨ।ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਨੇ ਸਾਫ ਇੰਨਕਾਰ ਕੀਤਾ ਹੈ ਕਿ ਨਾ ਤਾਂ 370 ਖਤਮ ਹੋਵੇਗੀ, ਨਾ 3 ਤਲਾਕ, ਅਤੇ ਨਾਂ ਹੀ ਇਹ ਬਿੱਲ ਬਦਲੇ ਜਾਣਗੇ।ਉਨ੍ਹਾਂ ਕਿਹਾ ਮੇਰੀ ਕੈਪਟਨ ਸਾਹਬ ਨੂੰ ਬੇਨਤੀ ਹੈ ਕਿ ਇਸ ਕਿਸਾਨੀ ਨੂੰ ਅੰਦੋਲਨ ਨੂੰ ਇਕ ਮਿਡਲ-ਮੈਨ ਦੀ ਤਰ੍ਹਾਂ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਖਤਮ ਕਰੋ।ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਵਰਗੇ ਸੂਬੇ ਦੇ ਮੁੱਖ ਮੰਤਰੀ ਹੋ ਤੁਹਾਨੂੰ ਕਿਸੇ ਨੇ ਨਹੀਂ ਮੋੜਨਾ।ਨਾ ਪ੍ਰਧਾਨ ਮੰਤਰੀ, ਨਾ ਗਵਰਨਰ, ਰਾਸ਼ਟਰਪਤੀ ਵੀ ਤੁਹਾਨੂੰ ਨਾਂਹ ਨਹੀਂ ਕਰਨਗੇ।ਅਸਤੀਫੇ ਦੀ ਆੜ ‘ਚ ਕਿਸਾਨਾਂ ਨੂੰ ਭਰਮਾਉ ਨਾ।ਉਨ੍ਹਾਂ ਕਿਹਾ ਕੈਪਟਨ ਸਿਰਫ ਵੋਟਾਂ ਲਈ ਰਾਜਨੀਤੀ ਕਰਨ ‘ਚ ਲੱਗੇ ਹੋਏ ਹਨ।ਖੈਰ ਕਿਸਾਨਾਂ ਦਾ ਮੁੱਦਾ ਭਖਦਾ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿਸਾਨਾਂ ਦੇ ਵਿਰੋਧ ਦਾ ਕੇਂਦਰ ਸਰਕਾਰ ‘ਤੇ ਕੀ ਅਸਰ ਪੈਂਦਾ।