ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਨਾਮ ਦੀ ਆਪਣੀ ਪਾਰਟੀ ਬਣਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇੱਕ ਵੱਡੀ ਜਿੱਤ ਮਿਲੀ ਹੈ।

ਦਰਅਸਲ ਅਦਾਲਤ ਨੇ ਪਟਿਆਲਾ ਮੇਅਰ ਮਾਮਲੇ ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਕੈਪਟਨ ਦੇ ਸਮਰਥਕ ਸੰਜੀਵ ਬਿੱਟੂ ਦੇ ਹੱਕ ‘ਚ ਫੈਸਲਾ ਸੁਣਾਇਆ ਹੈ। ਇਸ ਫੈਸਲੇ ਅਨੁਸਾਰ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੰਜੀਵ ਸ਼ਰਮਾ ਬਿੱਟੂ ਪਟਿਆਲਾ ਨਗਰ ਨਿਗਮ ਦੇ ਮੇਅਰ ਬਣੇ ਰਹਿਣਗੇ
ਦਰਅਸਲ ਸੰਜੀਵ ਬਿੱਟੂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਸੀ ਜਦੋਂ ਪੰਜਾਬ ਸਰਕਾਰ ਨੇ ਖੁਦ ਇਹ ਮੰਨਿਆ ਸੀ ਕਿ ਪਟਿਆਲਾ ਦੇ ਮੇਅਰ ਬਿੱਟੂ ਖਿਲਾਫ ਲਿਆਂਦਾ ਗਿਆ ਬੇ-ਭਰੋਸ਼ਗੀ ਮਤਾ ਸਹੀ ਨਹੀਂ ਸੀ। ਸਰਕਾਰ ਨੇ ਕਿਹਾ ਕਿ ਜੇਕਰ ਬਿੱਟੂ ਨੂੰ ਹਟਾਉਣਾ ਹੈ ਤਾਂ ਉਸ ਖਿਲਾਫ ਦੁਬਾਰਾ ਮਤਾ ਲਿਆਉਣਾ ਪਵੇਗਾ। ਸਰਕਾਰ ਦੇ ਇਹਨਾਂ ਆਦੇਸ਼ਾ ਤੋਂ ਬਾਅਦ ਹਾਈ ਕੋਰਟ ਨੇ, ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
