ਅਯੁੱਧਿਆ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਪ੍ਰਯਾਗ ਪਹੁੰਚੇ। ਇਹ ਸ਼ਹਿਰ ਅੱਜ-ਕੱਲ੍ਹ ਇਲਾਹਾਬਾਦ ਜਾਂ ਪ੍ਰਯਾਗਰਾਜ ਦੇ ਨਾਂ ਨਾਲ ਵੀ ਪ੍ਰਚਲਿਤ ਹੈ। ਪ੍ਰਯਾਗ ‘ਚ ਤ੍ਰਿਬੇਨੀ (ਤਿੰਨ ਨਦੀਆਂ ਗੰਗਾ, ਜਮਨਾ ਤੇ ਸਰਸਵਤੀ ਦਾ ਸੰਗਮ ਹੋਣ ਕਾਰਨ ਇਸ ਨੂੰ ਤ੍ਰਿਬੇਣੀ ਵੀ ਕਿਹਾ ਜਾਂਦਾ ਹੈ) ਦੇ ਇਸ਼ਨਾਨ ਦਾ ਵੱਡਾ ਮਹੱਤਵ ਸਮਝਿਆ ਜਾਂਦਾ ਸੀ।
ਗੁਰੂ ਨਾਨਕ ਦੇਵ ਜੀ ਅਯੁੱਧਿਆ ਤੋਂ ਪ੍ਰਯਾਗ ਦੇ ਰਸਤੇ ਵਿੱਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਉਹ ਸਮਝਾਉਂਦੇ ਆ ਰਹੇ ਸਨ ਕਿ ਪ੍ਰਮਾਤਮਾ ਦਾ ਸਿਮਰਨ ਹੀ ਸਭ ਤੋਂ ਉੱਤਮ ਤੀਰਥ ਇਸ਼ਨਾਨ ਹੈ, ਜਿਸ ਦੀ ਬਰਕਤ ਨਾਲ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ।
ਇਹ ਵੀ ਪੜ੍ਹੋ : ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਖਲੀਫੇ ਬਕਰ ਨੂੰ ਪਾਇਆ ਸਿੱਧੇ ਰਸਤੇ
ਮਾਘੀ ਦੇ ਮੌਕੇ ‘ਤੇ ਤ੍ਰਿਬੇਣੀ ਇਸ਼ਨਾਨ ਦੀ ਵਿਸ਼ੇਸ਼ ਮਹੱਤਤਾ ਨੂੰ ਦੇਖਧੇ ਹੋਏ ਅਨੇਕਾਂ ਲੋਕ ਤ੍ਰਿਬੇਣੀ ਵਿਖੇ ਇਕੱਤਰ ਹੋਏ ਤਾਂ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਨਾਮ-ਸਿਮਰਨ ਨਾਲ ਜੋੜ ਕੇ ਸੱਚੇ ਤੀਰਥ ਇਸ਼ਨਾਨ ਦੀ ਮਹੱਤਤਾ ਦੱਸੀ ਅਤੇ ਲੋਕਾਈ ਨੂੰ ਸੱਚ ਦੇ ਰਾਹ ‘ਤੇ ਤੁਰਨ ਲਈ ਪ੍ਰੇਰਿਆ।