Slogans chanted against : ਤਰਨਤਾਰਨ : ਪੂਰੇ ਪੰਜਾਬ ‘ਚ ਵਿਆਪਕ ਪੱਧਰ ‘ਤੇ ਥਾਂ-ਥਾਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਦਾ ਸਾਥ ਦੇ ਰਹੀਆਂ ਹਨ ਤੇ ਇਕਜੁੱਟ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਜਿਲ੍ਹਾ ਤਰਨਤਾਰਨ ਵਿਖੇ 4 ਵਿਧਾਨ ਸਭਾ ਹਲਕਾ ‘ਚ ਮੋਦੀ ਸਰਕਾਰ ਖਿਲਾਫ ਧਰਨੇ ਦਿੱਤੇ ਗਏ ਤੇ ਨਾਅਰੇਬਾਜ਼ੀ ਕੀਤੀ ਗਈ।
ਤਰਨਤਾਰਨ ਦੇ ਵਰਕਰਾਂ ਵੱਲੋਂ ਝਬਾਲ ਤੇ ਖੇਮਕਰਨ ਵਿਖੇ ਸੁਰਸਿੰਘ ਮੇਨ ਰੋਡ ਚੱਕਾ ਜਾਮ ਕੀਤਾ ਗਿਆ। ਇਸੇ ਤਰ੍ਹਾਂ ਹਲਕਾ ਪੱਟੀ ਦੇ ਵਕਰਕਰਾਂ ਨੇ ਸੜਕੀ ਆਵਾਜਾਈ ਨੂੰ ਠੱਪ ਕੀਤਾ ਤੇ ਖਡੂਰ ਸਾਹਿਬ ਦੇ ਵਰਕਰਾਂ ਵੱਲੋਂ ਇਸਤਰੀ ਵਿੰਗ ਜਿਲਾ ਪ੍ਰਧਾਨ ਬੀਬੀ ਰੁਪਿੰਦਰ ਕੌਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਔਰਤਾਂ ਵਲੋ ਮੋਦੀ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ ਗਈ ਅਤੇ ਧਰਨੇ ਲਗਾਏ ਗਏ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਬਚਨ ਸਿੰਘ ਕੰਰਮੂਵਾਲ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਮੋਦੀ ਸਰਕਾਰ ਖਿਲਾਫ ਭਾਰੀ ਨਾਅਰੇ ਬਾਜੀ ਕੀਤੀ ਅਤੇ ਧਰਨਾ 11ਵਜੇ ਤੋ ਲੈ ਕੇ 2ਵਜੇ ਤਕ ਪਿੰਡ ਫਤਿਆਬਾਦ ਨਹਿਰਾਂ ਕੋਲ ਧਰਨਾ ਦਿੱਤਾ ਗਿਆ।