ਬੀਤੇ ਦਿਨੀਂ ਸੀਬੀਐੱਸਈ 10ਵੀਂ ਬੋਰਡ ਦਾ ਨਤੀਜਾ ਐਲਾਨਿਆ ਗਿਆ। ਨਤੀਜੇ ਵਿਚ ਲੜਕੀਆਂ ਨੇ ਇਕ ਵਾਰ ਫਿਰ ਤੋਂ ਝੰਡਾ ਲਹਿਰਾਇਆ ਹੈ। ਹੁਸ਼ਿਆਰਪੁਰ ਦੇ ਦਸੂਹਾ ਦੀ ਰਹਿਣ ਵਾਲੀ ਸ੍ਰਿਸ਼ਟੀ ਜੈਨ ਨੇ ਦੇਸ਼ ਵਿਚ ਚੌਥਾ ਤੇ ਪੰਜਾਬ ਵਿਚ ਦੂਜਾ ਸਥਾਨ ਹਾਸਲ ਕਰਕੇ ਦਸੂਹਾ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਦੌਰਾਨ ਸ੍ਰਿਸ਼ਟੀ ਵੱਲੋਂ ਹਾਸਲ ਕੀਤੀ ਗਈ ਉਪਲਬਧੀ ‘ਤੇ ਸਕੂਲ ਨੇ ਉਸ ਨੂੰ ਸਨਮਾਨਿਤ ਕੀਤਾ। ਜਾਣਕਾਰੀ ਦਿੰਦੇ ਹੋਏ ਸ੍ਰਿਸ਼ਟੀ ਜੈਨ ਨੇ ਦੱਸਿਆ ਕਿ ਮੇਰੀ ਇਸ ਉਪਲਬਧੀ ਦੇ ਪਿੱਛੇ ਮੇਰੇ ਮਾਤਾ-ਪਿਤਾ ਤੇ ਸਕੂਲ ਦਾ ਖਾਸ ਯੋਗਦਾਨ ਰਿਹਾ ਹੈ।
ਇਹ ਵੀ ਪੜ੍ਹੋ : ਚੋਣਾਂ ਨੂੰ ਲੈ ਕੇ ਬੋਲੇ ਸਪੈਸ਼ਲ DGP ਅਰਪਿਤ ਸ਼ੁਕਲਾ, ਕਿਹਾ-ਸ਼ਰਾਰਤੀ ਅਨਸਰਾਂ ਨੂੰ ਲੈ ਕੇ ਪੁਲਿਸ ਨੇ ਕੀਤੀ ਸਖਤੀ
ਸ੍ਰਿਸ਼ਟੀ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦੀ ਸਖਤਮਿਹਨਤ ਤੇ ਮਾਤਾ-ਪਿਤਾ ਦੇ ਸਹਿਯੋਗ ਨਾਲ ਅੱਜ ਮੈਂ ਦੇਸ਼ ਵਿਚ ਚੌਥਾ ਤੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸ੍ਰਿਸ਼ਟੀ ਦਾ ਕਹਿਣਾ ਹੈ ਕਿ ਮੈਂ ਵੱਡੀ ਹੋ ਕੇ ਇੰਡੀਅਨ ਏਅਰ ਫੋਰਸ ਵਿਚ ਡਾਕਟਰ ਦੇ ਅਹੁਦੇ ‘ਤੇ ਭਰਤੀ ਹੋਣਾ ਚਾਹੁੰਦੀ ਹਾਂ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ।