Statement filed by : ਲੁਧਿਆਣਾ ਵਿਖੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਪੁਲਿਸ ਕੋਲ ਪੀੜਤ ਔਰਤ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ। ਉਕਤ ਔਰਤ ਅੱਜ ਐੱਸ. ਐੱਸ. ਪੀ. ਦਫਤਰ ਪੁੱਜੀ ਸੀ ਤੇ ਹੁਣ ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਇਥੇ ਦੱਸ ਦੇਈਏ ਕਿ ਗੁਰਦੀਪ ਕੌਰ ਪਤਨੀ ਜਸਪਾਲ ਸਿੰਘ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਪੀੜਤ ਔਰਤ ਨੇ ਵ੍ਹਟਸਐਪ ਦੀਆਂ ਚੈਟਾਂ ਦੇ ਸਕ੍ਰੀਨ ਸ਼ਾਟ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਸਕ੍ਰੀਨ ਸ਼ਾਟਾਂ ‘ਚ ਸਪੱਸ਼ਟ ਦਿਖ ਰਿਹਾ ਹੈ ਕਿ ਪੀੜਤ ਔਰਤ ਵੱਲੋਂ ਲਗਾਏ ਗਏ ਦੋਸ਼ ਸੱਚ ਹਨ। 1 ਅਕਤੂਬਰ 2020 ਦੇ ਇੱਕ ਮੈਸੇਜ ‘ਚ ਔਰਤ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਕਿੰਨੇ ਵਜੇ ਆਵਾਂ? ਤੇ ਦੂਜੇ ਪਾਸਿਓਂ ਸਿਮਰਜੀਤ ਸਿੰਘ ਬੈਂਸ ਵੱਲੋਂ ਜਵਾਬ ਆਉਂਦਾ ਹੈ ਕਿ ਤੁਸੀਂ 12 ਕੁ ਵਜੇ ਆ ਜਾਓ ਭਾਬੀ ਦੇ ਘਰ….। ਫਿਰ ਦੂਜਾ ਮੈਸੇਜ ਆਫਿਸ ‘ਚ ਜਾਂ ਭਾਬੀ ਦੇ ਘਰ। ਜਵਾਬ ਆਉਂਦਾ ਹੈ ਕਿ ਆਫਿਸ ਨਾ ਆਈਓ, ਭਾਬੀ ਦੇ ਘਰ ਆਉਣਾ। ਇਸ ਤੋਂ ਬਾਅਦ 10 ਅਕਤੂਬਰ 2020 ਨੂੰ ਮੈਸੇਜ ਆਉਂਦਾ ਹੈ ਕਿ ਬੈਂਸ ਵੱਲੋਂ ਮੈਸੇਜ ਆਉਂਦਾ ਹੈ ਸਤਿ ਸ੍ਰੀ ਅਕਾਲ ਮੈਨੂੰ ਫੋਨ ਕਰੋ। ਇਸ ਦੇ ਜਵਾਬ ‘ਚ ਔਰਤ ਵੱਲੋਂ ਕੋਈ ਮੈਸੇਜ ਨਹੀਂ ਦਿੱਤਾ ਜਾਂਦਾ ਤੇ ਇਸੇ ਤਰ੍ਹਾਂ 29 ਅਕਤੂਬਰ ਨੂੰ ਦੂਜਾ ਮੈਸੇਜ ਵੀ ਬੈਂਸ ਵੱਲੋਂ ਹੀ ਆਉਂਦਾ ਹੈ ਜਿਸ ‘ਚ ਉਹ ਪੁੱਛਦਾ ਹੈ ”ਸਤਿ ਸ੍ਰੀ ਅਕਾਲ ਜੀ, ਕਿਥੇ ਹੋ”? ਮਹਿਲਾ ਦਾ ਜਵਾਬ, ”ਰਸਤੇ ‘ਚ ਹਾਂ। ਫਿਰ ਦੂਜੀ ਚੈਟ ‘ਆਫਿਸ ਆ ਜਾਓ।” ਮਹਿਲਾ ਫਿਰ ਪੁੱਛਦੀ ਹੈ ਕਿਥੇ ਆਵਾਂ?
ਬੈਂਸ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਆਫਿਸ। ਪੀੜਤ ਔਰਤ ਕਹਿੰਦੀ ਹੈ ਕਿ ਉਹ 20 ਮਿੰਟ ‘ਚ ਆਫਿਸ ਪੁੱਜ ਰਹੀ ਹੈ। ਇਸ ਚੈਟ ਤੋਂ ਸਾਫ ਦਿਖ ਰਿਹਾ ਹੈ ਕਿ ਮੁਲਾਕਾਤਾਂ ਤਾਂ ਹੋਈਆਂ ਹਨ। ਪੀੜਤ ਔਰਤ ਗੁਰਦੀਪ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਾਕਾਤਾਂ ਦੌਰਾਨ ਬੈਂਸ ਨੇ ਉਸ ਨਾਲ 10 ਤੋਂ 12 ਵਾਰ ਜਬਰ ਜਨਾਹ ਕੀਤਾ। ਜਦਕਿ ਵਿਧਾਇਕ ਬੈਂਸ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰ ਜਾ ਰਹੇ ਹਨ।
ਦੂਜੀ ਚੈਟ ਉਸ ਦੇ ਭਰਾ ਕਰਮਜੀਤ ਬੈਂਸ ਦੀ ਸਾਹਮਣੇ ਆਈ ਹੈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਸ ਨੂੰ ਵੀਡੀਓ ਕਾਲਾਂ ਕੀਤੀਆਂ ਜਾ ਰਹੀਆਂ ਹਨ ਤੇ ਗੁੱਡ ਮਾਰਨਿੰਗ ਦੇ ਮੈਸਜ ਤੋਂ ਬਾਅਦ ਚੈਟ ਸ਼ੁਰੂ ਹੁੰਦੀ ਹੈ। ਮੈਸੇਜ ਆਉਂਦਾ ਹੈ ਕੀ ਕਰਦੈ ਹੋ? ਔਰਤ ਦਾ ਜਵਾਬ, ” ਕੁਝ ਨਹੀਂ”। ਦੂਜਾ ਸਵਾਲ, ”ਕਿਥੇ ਹੋ? ਫੋਨ ਨਹੀਂ ਚੁੱਕਦੇ?” ਔਰਤ ਕਹਿੰਦੀ ਹੈ ਕਿ ਮੈਂ ਬੱਚੇ ਵੀ ਘਰ ਹਨ ਇਸ ਲਈ ਮੈਂ ਫੋਨ ਨਹੀਂ ਚੁੱਕ ਰਹੀ। ਦੂਜਾ ਮੈਸੇਜ, ”ਗਰੀਬ ਦਾ ਵੀ ਖਿਆਲ ਰੱਖਿਆ ਕਰੋ। ਮਹਿਲਾ ਜਵਾਬ ਦਿੰਦੀ ਹੈ, ”ਗਰੀਬ ਉਹ ਵੀ ਤੁਸੀਂ, ਕਿਉਂ ਮਜ਼ਾਕ ਕਰ ਰਹੇ ਹੋ….”। ਇਹ ਚੈਟ ਸਿਮਰਜੀਤ ਸਿੰਘ ਦੇ ਭਰਾ ਦੀ ਹੈ ਕਿ ਨਹੀਂ ਇਹ ਤਾਂ ਅਜੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਉਕਤ ਵਿਅਕਤੀ ਦੇ ਇਰਾਦਿਆਂ ਦਾ ਪੂਰੀ ਤਰ੍ਹਾਂ ਤੋਂ ਪਤਾ ਲੱਗ ਰਿਹਾ ਹੈ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ‘ਤੇ ਲਗਾਏ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ‘ਤੇ ਕਾਫੀ ਇਲਜ਼ਾਮ ਲਗਾਏ ਗਏ ਸਨ। ਇਸ ਤੋਂ ਪਹਿਲਾਂ ਚਿੱਟੇ ਵੇਚਣ, ਫਿਰ ਟੈਕਸ ਚੋਰੀ ਦੇ ਮਾਮਲੇ ‘ਚ ਉਨ੍ਹਾਂ ਦੇ ਘਰ ਦਾ ਘੇਰਾਓ ਕੀਤਾ ਗਿਆ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਲੋਕਪ੍ਰਿਯਤਾ ਵਿਰੋਧੀ ਧਿਰਾਂ ਕੋਲ ਬਰਦਾਸ਼ਤ ਨਹੀਂ ਹੋ ਰਹੀ ਜਿਸ ਕਾਰਨ ਉਨ੍ਹਾਂ ‘ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਸ ਦਾ ਚਰਿੱਤਰ ਜੱਗ ਜ਼ਾਹਿਰ ਹੈ। ਉਨ੍ਹਾਂ ਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ। ਬੈਂਸ ਨੇ ਕਿਹਾ ਕਿ ਸੱਚਾਈ ਸਾਰਿਆਂ ਦੇ ਸਾਹਮਣੇ ਆਏਗੀ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਇਹ ਵੀ ਪੜ੍ਹੋ : ਭਵਾਨੀਗੜ੍ਹ ਵਿਖੇ ਅਨੋਖਾ ਵਿਆਹ, ਦੁਲਹਾ ਤੇ ਬਾਰਾਤੀਆਂ ਦੇ ਹੱਥਾਂ ‘ਚ ਕਿਸਾਨ ਯੂਨੀਅਨ ਦੇ ਦੇਖੇ ਗਏ ਝੰਡੇ