ਜਲੰਧਰ ਵਿੱਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਲਾਂਸਰ ਗੱਡੀ ਬੇਕਾਬੂ ਹੋ ਕੇ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਜਾ ਵੱਜੀ। ਕਾਰ ਨੂੰ ਨਾਬਾਲਗ ਨੌਜਵਾਨ ਚਲਾ ਰਿਹਾ ਸੀ। ਕਾਰ ਵਿੱਚ ਨਾਬਾਲਗ ਚਾਲਕ ਤੋਂ ਇਲਾਵਾ ਦੋ ਹੋਰ ਅੱਲ੍ਹੜ ਮੁੰਡੇ ਵੀ ਸਵਾਰ ਸਨ। ਹਾਦਸੇ ਵਿੱਚ ਤਿੰਨੋਂ ਨਾਬਾਲਗ ਜ਼ਖ਼ਮੀ ਹੋ ਗਏ ਹਨ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਵੇਲੇ ਦੁਕਾਨ ‘ਤੇ ਕੋਈ ਮੌਜੂਦ ਨਹੀਂ ਸੀ।
ਜਲੰਧਰ ਦੇ ਕੋਟ ਸਾਦਿਕ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਓਵਰ ਸਪੀਡ ਕਾਰ ਬੇਕਾਬੂ ਹੋ ਕੇ ਇੱਕ ਗਾਰਮੈਟਸ ਦੀ ਦੁਕਾਨ ਵਿੱਚ ਜਾ ਵੜੀ। ਮੌਕੇ ‘ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਰਮੇਸ਼ ਨਾਂ ਦੇ ਵਿਅਕਤੀ ਦੀ ਲੇਡੀ ਗਾਰਮੈਂਟ ਦੀ ਦੁਕਾਨ ਹੈ, ਜਿੱਥੇ ਅਕਸਰ ਲੋਕ ਸਾਮਾਨ ਖਰੀਦਣ ਲਈ ਆਉਂਦੇ ਹਨ। ਦੁਪਹਿਰ ਵੇਲੇ ਲਾਂਸਰ ਕਾਰ ਬੇਕਾਬੂ ਹੋ ਕੇ ਦੁਕਾਨ ਦੇ ਅੰਦਰ ਵੜ ਕੇ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਵੇਲੇ ਦੁਕਾਨ ‘ਤੇ ਕੋਈ ਗਾਹਕ ਨਹੀਂ ਸੀ। ਹਾਲਾਂਕਿ ਕਾਰ ਦਾ ਕਚੂਮਰ ਨਿਕਲ ਗਿਆ।
ਗੱਡੀ ਵਿੱਚ ਸਵਾਰ ਨਾਬਾਲਗ ਮੁੰਡਿਆਂ ਦਾ ਕਹਿਣਾ ਹੈ ਕਿ ਉਹ ਤਿੰਨੇ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ। ਕਾਰ ਚਲਾ ਰਿਹਾ ਨੌਜਵਾਨ ਤੇਜ਼ ਰਫਤਾਰ ਨਾਲ ਗੱਡੀ ਦੌੜਾ ਰਿਹਾ ਸੀ, ਜਿਸ ਕਰਕੇ ਉਹ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਕਾਰ ਸਿੱਧੀ ਦੁਕਾਨ ‘ਚ ਜਾ ਵੱਜੀ। ਜਾਂਚ ‘ਚ ਪਤਾ ਲੱਗਾ ਹੈ ਕਿ ਹਾਦਸਾ ਗੱਡੀ ਦਾ ਟਾਇਰ ਫਟਣ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ : ਮੋਮੋਜ਼ ਦੇ ਸ਼ੌਕੀਨੋਂ ਸਾਵਧਾਨ! ਫੈਕਟਰੀ ‘ਚੋਂ ਮਿਲਿਆ ਜਾਨਵਰ ਦਾ ਸਿਰ.., ਤਿੰਨ ਸ਼ਹਿਰਾਂ ‘ਚ ਹੁੰਦੀ ਸੀ ਸਪਲਾਈ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੇ ਏਐਸਆਈ ਸਤਪਾਲ ਸਿੰਘ ਮੌਕੇ ’ਤੇ ਪੁੱਜੇ। ਏਐਸਆਈ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਟ ਸਾਦਿਕ ਨੇੜੇ ਕਾਰ ਹਾਦਸਾਗ੍ਰਸਤ ਹੋ ਗਈ ਹੈ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਗੱਡੀ ਦੁਕਾਨ ਦੇ ਅੰਦਰ ਵੜ ਚੁੱਕੀ ਸੀ। ਕਾਰ ਵਿੱਚ 17 ਤੋਂ 18 ਸਾਲ ਦੇ ਨੌਜਵਾਨ ਸਵਾਰ ਸਨ, ਜੋ ਥਿੰਕ ਕਲੋਨੀ ਵੱਲ ਜਾ ਰਹੇ ਸਨ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਵੀਡੀਓ ਲਈ ਕਲਿੱਕ ਕਰੋ -:
