The weather will change again : ਉੱਤਰ ਭਾਰਤ ਵਿੱਚ ਲਗਾਤਾਰ ਮੌਸਮ ‘ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਬੀਤੇ ਇੱਕ ਹਫਤੇ ਦੇ ਦੌਰਾਨ ਪੰਜਾਬ ਭਰ ਦੇ ਵਿੱਚ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪਿਆ ਇਨ੍ਹਾਂ ਦਿਨਾਂ ਦੌਰਾਨ ਗਰਮ ਹਵਾਵਾਂ ਵੀ ਚਲਦੀਆਂ ਰਹੀਆਂ ਹਨ। ਜਿਸ ਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲੇਗਾ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਬੀਤੇ ਦਿਨਾਂ ਵਿੱਚ ਲੂ ਚੱਲਣ ਨਾਲ ਪਾਰੇ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਲੁਧਿਆਣਾ ਵਿੱਚ ਬੀਤੇ ਦਿਨ ਦੇ ਵਿੱਚ ਪਾਰਾ 35 ਡਿਗਰੀ ਤੋਂ ਲੈ ਕੇ 38 ਡਿਗਰੀ ਤੱਕ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਮੌਸਮ ਤੋਂ ਆਉਂਦੇ ਦਿਨਾਂ ‘ਚ ਲੋਕਾਂ ਨੂੰ ਨਿਜਾਤ ਮਿਲੇਗੀ ਪਰ ਕਿਸਾਨਾਂ ਨੂੰ ਜ਼ਰੂਰ ਸੁਚੇਤ ਹੋਣ ਦੀ ਲੋੜ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੂਬੇ ਵਿੱਚ 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਮੌਸਮ ਚ ਕਾਫੀ ਤਬਦੀਲੀ ਆਵੇਗੀ ਅਤੇ ਜੋ ਬੀਤੇ ਕਈ ਦਿਨਾਂ ਤੋਂ ਲਗਾਤਾਰ ਗਰਮ ਹਵਾਵਾਂ ਚੱਲ ਰਹੀਆਂ ਸਨ ਉਸ ਤੋਂ ਵੀ ਲੋਕਾਂ ਨੂੰ ਥੋੜ੍ਹੀ ਬਹੁਤ ਨਿਜਾਤ ਮਿਲੇਗੀ ਉਨ੍ਹਾਂ ਕਿਹਾ ਪਰ ਇਸ ਦੌਰਾਨ ਕਿਸਾਨ ਇਹ ਖਾਸ ਧਿਆਨ ਰੱਖਣ ਕਿ ਉਹ ਇਨ੍ਹਾਂ ਦਿਨਾਂ ‘ਚ ਕਣਕ ਦੀ ਵਾਢੀ ਨਾ ਕਰਨ ਕਿਉਂਕਿ ਖੇਤ ਚ ਕੱਟੀ ਹੋਈ ਕਣਕ ਦਾ ਖੜ੍ਹੀ ਫ਼ਸਲ ਨਾਲੋਂ ਵੱਧ ਨੁਕਸਾਨ ਹੁੰਦਾ ਹੈ ਇਸ ਕਰਕੇ ਜੇਕਰ ਕਿਸੇ ਨੇ ਕਿਸਾਨ ਕਣਕ ਵੱਢ ਕੇ ਰੱਖੀ ਹੈ ਤਾਂ ਉਹ ਵੀ ਜ਼ਰੂਰ ਇਸ ਨੂੰ ਸੁਰੱਖਿਅਤ ਥਾਂਵਾਂ ਤੇ ਸਾਂਭ ਲੈਣ। ਡਾ ਕੁਲਵਿੰਦਰ ਕੌਰ ਨੇ ਕਿਹਾ ਕਿ ਅਪਰੈਲ ਮਹੀਨੇ ਦੇ ਵਿੱਚ ਜੋ ਆਮ ਗਰਮੀ ਹੁੰਦੀ ਹੈ ਉਸੇ ਤਰ੍ਹਾਂ ਮੌਸਮ ਚੱਲ ਰਿਹਾ ਹੈ।
ਇਹ ਵੀ ਦੇਖੋ : Harjeet Grewal ਦਾ ਵੱਡਾ ਬਿਆਨ , Kisan ਭਾਲਦੇ ਮਸਲੇ ਦਾ ਹੱਲ, ਪਰ Kisan Leader ਨਹੀਂ ਚਾਹੁੰਦੇ …..