ਜਲੰਧਰ ਵਿੱਚ ਕਾਲਾ ਸੰਘਿਆ ਇਲਾਕੇ ਵਿਚ ਦੇਰ ਰਾਤ ਤੇਜ਼ ਰਫ਼ਤਾਰ ਸਫਾਰੀ ਕਾਰ ਨੇ ਦੋ ਬਾਈਕ ਸਵਾਰਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਲਗਭਗ ਸੱਤ ਤੋਂ ਦਸ ਫੁੱਟ ਉਛਲ ਕੇ ਜਮੀਨ ‘ਤੇ ਡਿੱਗੇ। ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜੇ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਪੂਰੀ ਘਟਨਾ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਘਟਨਾ ਮਗਰੋਂ ਲੋਕਾਂ ਨੇ ਕਾਰ ਚਾਲਕਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਕਾਰ ਚਾਲਕਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਦਸੇ ਦੌਰਾਨ ਸੜਕ ਕੰਢੇ ਤੋਂ ਲੰਘ ਰਹੀਆਂ ਔਰਤਾਂ ਤੇ ਇੱਕ ਬੱਚੀ ਵਾਲ-ਵਾਲ ਬਚ ਗਈ, ਜਿਸ ਨਾਲ ਇੱਕ ਵੱਡਾ ਹਾਦਾ ਟਲ ਗਿਆ। ਟੱਕਰ ਦੀ ਅਵਾਜ ਸੁਣ ਕੇ ਹਫੜਾ-ਦਫੜੀ ਮਚ ਗਈ ਤੇ ਸਥਾਨਕ ਲੋਕ ਤੁਰੰਤ ਇਕੱਠੇ ਹੋ ਗਏ। ਲੋਕਾਂ ਨੇ ਐਂਬੂਲੈਂਸ ਬੁਲਾ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : IPL 2026 : ਨਵਾਂ ਸੀਜ਼ਨ ਨਵੀਂ ਜਰਸੀ, ਪੰਜਾਬ ਕਿੰਗਸ ਨੇ ਬਦਲੀ ਡ੍ਰੈੱਸ, ਡਿਜ਼ਾਈਨ ‘ਚ ਟੀਮ ਦੀ ਤਾਕਤ ਦਾ ਪ੍ਰਤੀਕ
ਚਸ਼ਮਦੀਦ ਮੁਤਾਬਕ ਸਫਾਰੀ ਕਾਰ ਵਿਚ ਦੋ ਨੌਜਵਾਨ ਸਵਾਰ ਸਨ ਤੇ ਗੱਡੀ ਘਾਹ ਮੰਡੀ ਵੱਲੋਂ ਕਾਲਾ ਸੰਘਿਆਂ ਰੋਡ ਵੱਲ ਜਾ ਰਹੀ ਸੀ। ਇਸੇ ਦੌਰਾਨ ਇੱਕ ਕਾਰ ਚਾਲਕ ਨੇ ਸਾਹਮਣਿਓਂ ਆ ਰਹੀ ਬਾਈਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਅਕਸਰ ਵਾਹਨ ਤੇਜ ਰਫਤਾਰ ਨਾਲ ਲੰਘਦੇ ਹਨ ਅਤੇ ਕਈ ਵਾਰ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਵੀ ਉਠਾਈ ਗਈ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਵੀਡੀਓ ਲਈ ਕਲਿੱਕ ਕਰੋ -:
























