Total lockdown imposed in Chandigarh: ਸੂਬੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਯੂ. ਟੀ. ਪ੍ਰਸ਼ਾਸਨ ਵੱਲੋਂ ਬੁੱਧਵਾਰ ਯਾਨੀ ਕਿ ਅੱਜ ਚੰਡੀਗੜ੍ਹ ਵਿੱਚ ਮੁਕੰਮਲ ਲਾਕਡਾਊਨ ਲਗਾਇਆ ਗਿਆ ਹੈ, ਜੋ ਕਿ ਵੀਰਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ । ਇਸ ਦੌਰਾਨ ਗੈਰ-ਜ਼ਰੂਰੀ ਟ੍ਰੈਫਿਕ ’ਤੇ ਰੋਕ ਰਹੇਗੀ । ਇਸ ਦੇ ਨਾਲ ਹੀ ਇੱਥੇ ਵੀਕੈਂਡ ਲਾਕਡਾਊਨ ਵੀ ਜਾਰੀ ਰਹੇਗਾ । ਇਸਦੇ ਨਾਲ ਹੀ ਮੋਹਾਲੀ ਵਿੱਚ ਵੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।
ਜਾਣੋ ਕੀ ਰਹੇਗਾ ਬੰਦ:
-ਸੁਖਨਾ ਝੀਲ, ਰਾਕ ਗਾਰਡਨ, ਸਾਰੇ ਪਾਰਕ ਅਤੇ ਸੈਰ-ਸਪਾਟੇ ਵਾਲੇ ਸਥਾਨ
-ਮਾਲ ਅਤੇ ਸਿਨੇਮਾਘਰ
-ਸਾਰੇ ਸੈਕਟਰਾਂ ਦੀਆਂ ਮਾਰਕੀਟਾਂ
-ਸ਼ਰਾਬ ਦੇ ਠੇਕੇ
-ਧਾਰਮਿਕ ਸਥਾਨਾਂ ‘ਤੇ ਲੋਕਾਂ ਦੇ ਜਾਣ ‘ਤੇ ਰੋਕ
ਜਾਣੋ ਕੀ ਰਹੇਗਾ ਖੁੱਲ੍ਹਾ:
-ਕਰਿਆਨਾ, ਦਵਾਈਆਂ ਦੀਆਂ ਦੁਕਾਨਾਂ, ATM, ਦੁੱਧ, ਸਬਜ਼ੀ-ਫਲ, ਫਾਰਮਾਸਿਊਟੀਕਲ ਦੀਆਂ ਦੁਕਾਨਾਂ ਖੁੱਲ੍ਹਣਗੀਆਂ, ਪਰ ਇਨ੍ਹਾਂ ਤੋਂ ਸਿਰਫ ਹੋਮ ਡਲਿਵਰੀ ਦੀ ਹੀ ਇਜਾਜ਼ਤ ਹੈ।
-ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਆਉਣ-ਜਾਣ ਦੀ ਇਜਾਜ਼ਤ ਰਹੇਗੀ ।
-ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਕਿਸੇ ਨੂੰ ਲਿਆਉਣ ਅਤੇ ਲਿਜਾਣ ਵਾਲਿਆਂ ਨੂੰ ਇਜਾਜ਼ਤ ।
-ਸਾਰੇ ਟੀਕਾਕਰਨ ਕੇਂਦਰ, ਕੋਰੋਨਾ ਜਾਂਚ ਕੇਂਦਰ, ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ ।
-ਰੈਸਟੋਰੈਂਟ, ਹੋਟਲ ਅਤੇ ਖਾਣ-ਪੀਣ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਪਰ ਸਿਰਫ ਹੋਮ ਡਲਿਵਰੀ ਦੀ ਹੀ ਇਜਾਜ਼ਤ ਹੋਵੇਗੀ।