ਮਾਨਸਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਰੇਲਗੱਡੀ ਪਟੜੀ ਤੋਂ ਉਪਰ ਗਈ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਦੱਸ ਦੇਈਏ ਕਿ ਇਸ ਮਾਲਗੱਡੀ ਵਿਚ ਪਟਾਸ਼ ਭਰਿਆ ਹੋਇਆ ਸੀ।
ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਟੜੀ ਤੋਂ ਮਾਲਗੱਡੀ ਉਤਰ ਗਈ ਜਿਸ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਲੇਬਰ ਨੂੰ ਬੁਲਾਇਆ ਗਿਆ। ਮਾਲਗੱਡੀ ਵਿਚ ਜਿਹੜਾ ਵੀ ਸਾਮਾਨ ਲੋਡ ਕੀਤਾ ਗਿਆ ਸੀ, ਉਸ ਨੂੰ ਦੂਜੀ ਗੱਡੀ ਵਿਚ ਲੋਡ ਕੀਤਾ ਗਿਆ। ਰੇਲਵੇ ਵਿਭਾਗ ਨੂੰ ਮਾਲੀ ਨੁਕਸਾਨ ਹੋਇਆ। ਰੇਲਵੇ ਦੀ ਆਵਾਜਾਈ ਨੂੰ ਬੰਦ ਕਰਨਾ ਪਿਆ ਤੇ ਨਾਲ ਹੀ ਲੋਕਾਂ ਦੀ ਆਵਾਜਾਈ ਵੀ ਇਸ ਰੇਲ ਹਾਦਸੇ ਕਾਰਨ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਵੱਲੋਂ ਭਲਕੇ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ, ਇੰਝ ਕਰੋ ਚੈੱਕ
ਹਾਲਾਂਕਿ ਮਾਲਗੱਡੀ ਦੀ ਰਫਤਾਰ ਘੱਟ ਸੀ ਜਿਸ ਕਰਕੇ ਵੱਡਾ ਨੁਕਸਾਨ ਨਹੀਂ ਹੋਇਆ। ਰੇਲਗੱਡੀ ਦਾ ਡੱਬਾ ਪਟੜੀ ਤੋਂ ਉਤਰ ਗਿਆ। ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੂਰੇ ਮਾਮਲ ਨੂੰ ਅਨਲੋਡ ਵੀ ਕਰਵਾਇਆ ਗਿਆ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹ ਮਾਲਗੱਡੀ ਜਦੋਂ ਮਾਨਸਾ ਦੇ ਰੇਲਵੇ ਫਾਟਕਾਂ ਨੇੜਿਓਂ ਲੰਘੀ ਤਾਂ ਇਕ ਡੱਬਾ ਪਟੜੀ ਤੋਂ ਹੇਠਾਂ ਉਤਰ ਗਿਆ।
ਵੀਡੀਓ ਲਈ ਕਲਿੱਕ ਕਰੋ -: