ਪੰਜਾਬ ਸਰਕਾਰ ਵੱਲੋਂ ਟਰੈਵਲ ਏਜੰਟ ‘ਤੇ ਭਾਵੇਂ ਸਖਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਉਹ ਨੌਜਵਾਨਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਅਜਿਹਾ ਹੀ ਇਕ ਮਾਮਲਾ ਗੋਰਾਇਆ ਤੋਂ ਸਾਹਮਣੇ ਆਇਆ ਹੈ ਜਿਥੋਂ ਦਾ ਨੌਜਵਾਨ 35 ਲੱਖ ਰੁਪਏ ਲਾ ਕੇ ਇਟਲੀ ਭੇਜਿਆ ਸੀ ਉਹ ਨਾ ਤਾਂ ਇਟਲੀ ਪਹੁੰਚਿਆ ਤੇ ਨਾ ਹੀ ਵਾਪਸ ਪਰਤਿਆ। ਉਹ ਰਸਤੇ ਵਿਚੋਂ ਹੀ ਲਾਪਤਾ ਹੋ ਗਿਆ।
ਪਰਿਵਾਰ ਵਾਲਿਆਂ ਨੇ ਟ੍ਰੈਵਲ ਏਜੰਟਾਂ ‘ਤੇ ਠੱਗੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਨੌਜਵਾਨ ਦਾ ਇਕ ਵੀਡੀਓ ਵੀ ਦਿਖਾਇਆ ਜਿਸ ਵਿਚ ਉਹ ਕਹਿ ਰਿਹਾ ਹੈ ਕਿ ਜਦੋਂ ਮੈਂ ਰੋਮਾਨੀਆ ਪਹੁੰਚਿਆ ਤਾਂ ਏਜੰਟ ਨੇ ਪੈਸਿਆਂ ਦੀ ਮੰਗ ਕੀਤੀ। ਉਹ ਮੇਰੇ ਕੋਲੋਂ ਹੋਰ 4 ਲੱਖ ਦੀ ਮੰਗ ਕਰ ਰਹੇ ਹਨ। ਏਜੰਟ ਮੈਨੂੰ ਖਾਣ ਨੂੰ ਰੋਟੀ ਵੀ ਨਹੀਂ ਦਿੰਦੇ ਤੇ ਨਾਲ ਹੀ ਮੇਰੇ ਨਾਲ ਕੁੱਟਮਾਰ ਵੀ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੈਸੇ ਨਾ ਮਿਲੇ ਤਾਂ ਮੇਰੇ ਨਾਲ ਇਸ ਤਰ੍ਹਾਂ ਹੀ ਕੁੱਟਮਾਰ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਲੁਧਿਆਣਾ : ਕੁੜੀ ਵੱਲੋਂ ਗੱਲ ਕਰਨ ਤੋਂ ਮਨ੍ਹਾ ਕਰਨ ਤੇ ਇਕ ਤਰਫ਼ਾ ਆਸ਼ਿਕ ਨੇ ਕੀਤਾ ਹ.ਮਲਾ, ਖੁਦ ਨੂੰ ਵੀ ਕੀਤਾ ਜ਼ਖਮੀ
ਲਾਪਤਾ ਹੋਏ ਨੌਜਵਾਨ ਨਾਲ ਉਸ ਸਮੇਂ 4 ਹੋਰ ਸਾਥੀ ਵੀ ਗਏ ਸਨ ਜੋ ਵਾਪਸ ਪਰਤ ਆਏ ਸਨ ਪਰ ਇਹ ਨੌਜਵਾਨ ਵਾਪਸ ਨਹੀਂ ਪਰਤਿਆ। ਹੁਣ ਨੌਜਵਾਨ ਦਾ ਪਰਿਵਾਰ ਵਾਲਿਆਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸਗੋਂ ਪੁਲਿਸ ਪ੍ਰਸ਼ਾਸਨ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: