ਮੋਗਾ ਰੋਡ ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਦਰਅਸਲ ਮ੍ਰਿਤਕ ਨੌਜਵਾਨ ਆਪਣੇ ਦੋਸਤ ਨੂੰ ਲੈ ਕੇ ਪੇਕੇ ਗਈ ਆਪਣੀ ਪਤਨੀ ਨੂੰ ਮਨਾਉਣ ਗਿਆ ਸੀ। ਪਤਨੀ ਨੂੰ ਉਸ ਨੇ ਬੱਸ ਵਿਚ ਚੜ੍ਹਾ ਦਿੱਤਾ ਤੇ ਖੁਦ ਨੌਜਵਾਨ ਆਪਣੇ ਦੋਸਤ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਜਾ ਰਿਹਾ ਸੀ ਕਿ ਇਕ ਕਾਰ ਵੱਲੋਂ ਬਾਈਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਬਾਈਕ ਅੱਗਿਓਂ ਆ ਰਹੇ ਟਰੱਕ ਹੇਠਾਂ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ।
ਮ੍ਰਿਤਕ ਲੁਧਿਆਣਾ ਦਾ ਰਹਿਣ ਵਾਲਾ ਸੀ। ਉਹ ਕੋਟਕਪੂਰਾ ਗਈ ਆਪਣੀ ਪਤਨੀ ਨੂੰ ਲੈਣ ਗਿਆ ਸੀ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਦੋਵੇਂ ਪਤੀ-ਪਤਨੀ ਵਿਚ ਕਾਫੀ ਸਮੇਂ ਤੋਂ ਲੜਾਈ ਝਗੜਾ ਰਹਿੰਦਾ ਸੀ ਤੇ ਇਸ ਵਾਰ ਜਦੋਂ ਪਤੀ ਮਨਾਉਣ ਲਈ ਆਇਆ ਤਾਂ ਪਤਨੀ ਵੀ ਮੰਨ ਗਈ ਤੇ ਉਹ ਘਰ ਜਾਣ ਨੂੰ ਤਿਆਰ ਹੋ ਗਈ। ਪਰ ਘਰਵਾਲੇ ਨੂੰ ਘਰ ਪਰਤਣਾ ਮਨਜ਼ੂਰ ਨਹੀਂ ਹੋਇਆ ਤੇ ਰਸਤੇ ਵਿਚ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ।
ਇਹ ਵੀ ਪੜ੍ਹੋ : ਅਸਮਾਨ ‘ਚ ਅਚਾਨਕ ਟੁੱਟਿਆ ਜਹਾਜ਼ ਦਾ ਸ਼ੀਸ਼ਾ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
ਨੌਜਵਾਨ ਦੀ ਮੌਤ ਨਾਲ ਘਰਦਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਰ ਵਿਚ ਮਾਸੂਮ ਬੱਚੇ ਵੀ ਸਨ ਜੋ ਪਿਤਾ ਦਾ ਇੰਤਜ਼ਾਰ ਕਰ ਰਹੇ ਸਨ। ਮ੍ਰਿਤਕ ਆਪਣੇ ਪਿੱਛੇ ਪਤਨੀ, 4 ਮਹੀਨੇ ਦੀ ਲੜਕੀ ਤੇ ਡੇਢ ਸਾਲ ਦਾ ਲੜਕਾ ਛੱਡ ਗਿਆ ਹੈ। ਬਾਈਕ ‘ਤੇ ਬੈਠਾ ਨੌਜਵਾਨ ਦਾ ਦੋਸਤ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: