ਰਾਮਪੁਰਾ ਫੂਲ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਟਰੈਕਟਰ ਟਰਾਲੀ ‘ਤੇ ਸਵਾਰ ਹੋ ਕੇ ਲਗਭਗ 48 ਮਹਿਲਾ ਮਜ਼ਦੂਰ ਇਕ ਪਿੰਡ ਤੋਂ ਦੂਜੇ ਪਿੰਡ ਜਾ ਰਹੀਆਂ ਸੀ ਕਿ ਰਸਤੇ ਵਿਚ ਅਚਾਨਕ ਟਰੈਕਟਰ ਦਾ ਸਟੇਅਰਿੰਗ ਖੁੱਲ੍ਹ ਗਿਆ ਤੇ ਟਰੈਕਟਰ ਖੇਤਾਂ ਵਿਚ ਜਾ ਡਿੱਗ ਗਿਆ। ਹਾਦਸੇ ਵਿਚ ਸਾਰੇ ਮਹਿਲਾ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਸੁਰੇਸ਼ ਗੋਪੀ ਨੇ ਮੰਤਰੀ ਅਹੁਦੇ ਛੱਡਣ ਦੀ ਗੱਲ ਨੂੰ ਦੱਸਿਆ ਗਲਤ, ਕਿਹਾ-‘ਅਸੀਂ ਕੇਰਲ ਦੇ ਵਿਕਾਸ ਲਈ ਵਚਨਬੱਧ’
ਜਾਣਕਾਰੀ ਮੁਤਾਬਕ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਮਜ਼ਦੂਰ ਮਹਿਲਾਵਾਂ ਨੂੰ ਟਰੈਕਟਰ-ਟਰਾਲੀ ਤੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ ਜਦੋਂ ਕਿ ਕੁਝ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ।