Two accused arrested : ਜਲੰਧਰ ਦਿਹਾਤ ਪੁਲਿਸ ਨੇ ਲੁਧਿਆਣਾ ਦੇ ਦੋ ਭੁੱਕੀ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਲੁਧਿਆਣਾ ਰੂਰਲ ਦੇ ਪਿੰਡ ਟੋਡਰਪੁਰ ਦੇ ਗੁਰਪ੍ਰੀਤ ਸਿੰਘ ਤੇ ਲੁਧਿਆਣਾ ਜਿਲੇ ‘ਚ ਆਉਂਦੇ ਖੰਨਾ ਦੇ ਪਿੰਡ ਮਛਰਾਈ ਖੁਰਦ ਦੇ ਪਰਮਜੀਤ ਸਿੰਘ ਵਜੋਂ ਹੋਈ ਹੈ। ਇਹ ਸਮੱਗਲਰ ਜੰਮੂ ਤੋਂ ਭੁੱਕੀ ਲੈਕੇ ਆਉਂਦੇ ਸਨ ਅਤੇ ਫਿਰ ਉਸ ਨੂੰ ਜਲੰਧਰ ਤੇ ਲੁਧਿਆਣਾ ‘ਚ ਸਪਲਾਈ ਕਰਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਟਰੱਕ ਸਮੇਤ ਕਾਬੂ ਕੀਤਾ ਹੈ। ਜਲੰਧਰ ਦਿਹਾਤ ਪੁਲਿਸ ਦੇ SSP ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਹ ਟਰੱਕ ਸੇਬ ਨਾਲ ਲੱਦਿਆ ਹੋਇਆ ਸੀ ਅਤੇ ਇਸ ‘ਚ 20-20 ਕਿਲੋ ਦੀਆਂ 10 ਬੋਰੀਆਂ ‘ਚ ਕੁੱਲ 2 ਕੁਇੰਟਲ ਭੁੱਕੀ ਲੱਦੀ ਹੋਈ ਸੀ। ਫੜੇ ਗਏ ਦੋਸ਼ੀ ਟਰੱਕ ਡਰਾਈਵਰ ਅਤੇ ਕਲੀਨਰ ਹਨ ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਇਹ ਕਿਸ ਨੂੰ ਸਪਲਾਈ ਕਰਨ ਵਾਲੇ ਸਨ।
ਪੁਲਿਸ ਨੂੰ ਖਬਰ ਮਿਲੀ ਸੀਕਿ ਗੁਰਪ੍ਰੀਤ ਤੇ ਪਰਮਜੀਤ ਕੌਲ 14 ਟਾਇਰ ਵਾਲਾ ਟਰੱਕ ਨੰਬਰ PB23T-9779 ਹੈ ਜਿਸ ‘ਚ ਉਹ ਭਾਰੀ ਮਾਤਰਾ ‘ਚ ਸ਼੍ਰੀਨਗਰ ਤੋਂ ਭੁੱਕੀ ਲਿਆ ਰਿਹਾ ਹੈ। ਪਤਾ ਲੱਗਦੇ ਹੀ ਭੋਗਪੁਰ ਪੁਲਿਸ ਨੇ ਤੁਰੰਤ ਜੀ. ਟੀ. ਰੋਡ ‘ਤੇ ਨਾਕਾਬੰਦੀ ਕਰ ਲਈ। ਕੁਝ ਸਮੇਂ ਬਾਅਦ ਹੀ ਪੁਲਿਸ ਨੂੰ ਪਠਾਨਕੋਟ ਵੱਲੋਂ ਇਹ ਟਰੱਕ ਦਿਖਿਆ ਪੁਲਿਸ ਨੇ ਟਰੱਕ ਨੂੰ ਰੋਕਿਆ ਅਤੇ ਉਸ ‘ਚ ਸਵਾਰ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਟਰੱਕ ਆਪਣੇ ਕਬਜ਼ੇ ‘ਚ ਲੈ ਲਿਆ।
ਇਸੇ ਤਰ੍ਹਾਂ ਇੱਕ ਹੋਰ ਘਟਨਾ ‘ਚ ਲੱਕ ‘ਤੇ ਕੱਪੜੇ ‘ਚ ਭੁੱਕੀ ਦਾ ਪੈਕੇਟ ਬੰਨ੍ਹ ਕੇ ਟਰੱਕ ਤੋਂ ਉਤਰ ਕੇ ਘਰ ਪਰਤ ਰਹੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਉਸ ਕੋਲੋਂ ਅੱਧਾ ਕਿਲੋ ਭੁੱਕੀ ਬਰਾਮਦ ਕੀਤੀ ਗਈ। ਮਾਮਲਾ ਸ਼ਾਹਕੋਟ ਦੇ ਮਲਸੀਆਂ ਦਾ ਹੈ। ਪੁਲਿਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਇਹ ਭੁੱਕੀ ਕਿਥੋਂ ਲੈ ਕੇ ਆਇਆ ਸੀ। ਪੁਲਿਸ ਨੇ ਦੋਸ਼ੀ ਲਖਬੀਰ ਲੱਖਾ ਨੂੰ ਕਾਬੂ ਕਰ ਲਿਆ ਅਤੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।