ਪੰਜਾਬ ਵਿੱਚ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਵਿਰੋਧ ਵਿੱਚ ਰਾਜ ਦੇ ਬੇਰੁਜ਼ਗਾਰ ਅਪਾਹਜ ਪੈਰਾ ਖਿਡਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪੁਰਸਕਾਰ ਵਾਪਿਸ ਕਰਨ ਦਾ ਫੈਸਲਾ ਕੀਤਾ ਸੀ।
ਵੀਰਵਾਰ ਨੂੰ ਇਹ ਖਿਡਾਰੀ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦੇ ਬਾਹਰ ਪਹੁੰਚੇ। ਪਰ ਪੈਰਾ (ਅਪਾਹਜ) ਅਥਲੀਟਾਂ, ਜੋ ਦੇਸ਼ ਵਿੱਚ ਤਗਮੇ ਅਤੇ ਸਨਮਾਨ ਲੈ ਕੇ ਆਏ ਹਨ, ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਦਿਨ ਉਨ੍ਹਾਂ ਨੂੰ ਸੜਕਾਂ ‘ਤੇ ਘਸੀਟਿਆ ਜਾਵੇਗਾ ਅਤੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਜਾਵੇਗੀ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ 12 ਪੈਰਾ ਅਥਲੀਟ ਆਪਣੇ ਜੇਤੂ ਐਵਾਰਡਾਂ ਨੂੰ ਵਾਪਿਸ ਦੇਣ ਲਈ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਪਹੁੰਚੇ। ਜਿਨ੍ਹਾਂ ਵਿੱਚ ਕੌਮੀ ਤੋਂ ਕੌਮਾਂਤਰੀ ਪੱਧਰ ਦੇ ਪੈਰਾ ਅਥਲੀਟ ਸਨ, ਜਿਨ੍ਹਾਂ ਨੇ ਵੱਖ ਵੱਖ ਪੈਰਾ ਖੇਡਾਂ ਵਿੱਚ ਹਿੱਸਾ ਲਿਆ ਅਤੇ ਤਗਮੇ ਅਤੇ ਟਰਾਫੀਆਂ ਜਿੱਤੀਆਂ ਸਨ। ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਇਨ੍ਹਾਂ ਵੱਖੋ ਵੱਖਰੇ ਕਾਬਿਲ ਖਿਡਾਰੀਆਂ ਕੋਲ ਸੀ, ਜੋ ਉਹ ਮੁੱਖ ਮੰਤਰੀ ਨੂੰ ਵਾਪਿਸ ਦੇਣ ਆਏ ਸਨ।
ਇਹ ਵੀ ਪੜ੍ਹੋ : ਰਾਜਨੀਤੀ ‘ਚ ਆਉਂਦਿਆਂ ਹੀ ਐਕਸ਼ਨ ਮੋਡ ਵਿੱਚ ਆਏ ਕੁੰਵਰ ਵਿਜੈ ਪ੍ਰਤਾਪ, ਕਈ ਕਾਂਗਰਸੀਆਂ ਨੂੰ ਕਰਵਾਇਆ AAP ‘ਚ ਸ਼ਾਮਿਲ
ਜਦੋਂ ਪੈਰਾ ਅਥਲੀਟ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਰਸਤੇ ਵਿਚ ਲਗਾਏ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁੱਝ ਐਥਲੀਟ ਧੱਕਾਮੁੱਕੀ ਦੌਰਾਨ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਦੇ ਸੱਟਾਂ ਵੀ ਲੱਗੀਆਂ। ਪੁਲਿਸ ਨੇ ਇਨ੍ਹਾਂ ਪੈਰਾ ਅਥਲੀਟਾਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ। ਇਹ ਪੈਰਾ-ਐਥਲੀਟ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਸਨ। ਪਰ ਅੱਜ ਤੱਕ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ। ਪੰਜਾਬ ਦੇ ਦਿਵਯਾਂਗ ਪੈਰਾ ਓਲੰਪੀਅਨ ਸੰਜੀਵ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ, ਜਦਕਿ ਕਰੋੜਾਂ ਰੁਪਏ ਦੇ ਵਾਰਿਸ਼ ਬਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਰਿਉੜੀਆਂ ਵਾਂਗ ਨੌਕਰੀਆਂ ਦਿੱਤੀਆਂ ਜਾਂ ਰਹੀਆਂ ਹਨ।
ਇਹ ਵੀ ਦੇਖੋ : ਦਰਿਆਦਿਲ ਜੱਜ! ਪਤਾ ਨਹੀਂ ਕਿੰਨਿਆਂ ਨੂੰ ਸਜ਼ਾ ਸੁਣਾਈਆਂ, ਪਰ ਪੰਛੀ ਕਰ ‘ਤੇ ਆਜ਼ਾਦ