ਹੁਸ਼ਿਆਰਪੁਰ ਵਿਚ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵਿੰਦਰ ਕੌਰ ਦੇ ਪਤੀ ਸੰਤੋਖ ਰਾਮ ਨੇ ਵੀਜ਼ਾ ਨੰਬਰ 2023 ਤਹਿਤ ਮਾਲਕੀ ਦੇ ਤਬਾਦਲੇ ਨਾਲ ਪਿੰਡ ਤਨੌਲੀ ਦੀ 6 ਮਰਲੇ ਰਕਬੇ ਦੀ ਮਾਲਕੀ ਪਿਛਲੇ ਸਾਲ 23 ਦਸੰਬਰ ਨੂੰ ਤਬਦੀਲ ਹੋ ਗਈ ਸੀ। ਇਸ ’ਤੇ ਮੁਲਜ਼ਮ ਰਮੇਸ਼ ਕੁਮਾਰ ਪਟਵਾਰੀ ਨੇ ਵਸੀਅਤ ਸ਼ਿਕਾਇਤਕਰਤਾ ਦੇ ਨਾਂ ’ਤੇ ਤਬਦੀਲ ਕਰਨ ਲਈ 25,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।
ਪਰ ਉਸ ਦਿਨ ਸ਼ਿਕਾਇਤਕਰਤਾ ਕੋਲ ਸਿਰਫ 15000/- ਰੁਪਏ ਸਨ ਜੋ ਕਿ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਨੇ ਮੰਗ ਕੇ ਲੈ ਲਏ। ਪਟਵਾਰੀ ਨੇ ਭਰੋਸਾ ਦਿੱਤਾ ਕਿ ਉਸ ਦੀ ਜ਼ਮੀਨ ਉਸ ਦੇ ਨਾਂ ਕਰਵਾ ਦਿੱਤੀ ਜਾਵੇਗੀ। ਪਰ ਉਸ ਨੂੰ ਬਾਕੀ 10,000 ਰੁਪਏ ਅਦਾ ਕਰਨੇ ਪੈਣਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਜ਼ਮੀਨ ਉਸ ਦੇ ਨਾਂ ਨਹੀਂ ਕਰਵਾਈ ਗਈ। ਮੁਲਜ਼ਮ ਲਗਾਤਾਰ 10 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ।
ਪੀੜਤ ਨੂੰ ਆਪਣੇ ਮੋਬਾਈਲ ਫੋਨ ਤੋਂ ਮੈਸੇਜ ਦਿੱਤਾ ਕਿ ਜਦੋਂ ਤੁਸੀਂ 15000 ਰੁਪਏ ਦੇ ਦਿਓ ਤਾਂ ਆਸ਼ਾ ਰਾਣੀ ਨੂੰ ਮੈਸੇਜ ਦੇ ਦਿਓ ਕਿ ਉਹ ਨੰਬਰ ਧਾਰਕ ਨੂੰ ਆਪਣੇ ਨਾਲ ਪੁੱਛਗਿਛ ਲਈ ਲੈ ਜਾਵੇ। ਸ਼ਿਕਾਇਤਕਰਾਤ ਨੇ ਮੁਲਜਡਮ ਰਮੇਸ਼ ਕੁਮਾਰ ਪਟਵਾਰੀ ਨੂੰ ਮੈਸੇਜ ਭੇਜਿਆ ਕਿ 10,000 ਤੋਂ 15000 ਕਿਵੇਂ ਹੋ ਗਏ ਤਾਂ ਪਟਵਾਰੀ ਨੇ ਜਵਾਬ ਦਿੱਤਾ ਕਿ 22 ਮਈ ਦੇ ਬਾਅਦ ਵਿਆਜ 20,000 ਹੋ ਜਾਵੇਗਾ।
ਇਹ ਵੀ ਪੜ੍ਹੋ : ਚੋਣ ਪ੍ਰਚਾਰ ਲਈ ਕਾਂਗਰਸ ਨੇ ਕਮੇਟੀ ਦਾ ਕੀਤਾ ਗਠਨ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਗਾਇਆ ਚੇਅਰਮੈਨ
ਮਿਤੀ 14 ਮਈ 2024 ਨੂੰ ਸ਼ਿਕਾਇਤਕਰਤਾ ਨੇ ਪਟਵਾਰੀ ਰਮੇਸ਼ ਕੁਮਾਰ ਤੋਂ ਮੋਬਾਈਲ ‘ਤੇ ਗੱਲ ਕੀਤੀ ਤਾਂ ਮੁਲਜ਼ਮ ਰਮੇਸ਼ ਕੁਮਾਰ ਪਟਵਾਰੀ 15000 ਰੁਪਏ ਰਿਸ਼ਵਤ ਦੀ ਮੰਗ ਕਰਨ ਲੱਗਾ ਜਿਸ ‘ਤੇ ਸ਼ਿਕਾਇਤਕਰਤਾ ਜਸਵਿੰਦਰ ਕੌਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ।
ਵਿਜੀਲੈਂਸ ਨੇ ਜਾਂਚ ਕਰਕੇ ਮੁਲਜ਼ਮ ਨੂੰ ਰੰਗੇ ਹੱਥੀਂ ਫੜਿਆ। ਵਿਜੀਲੈਂਸ ਵੱਲੋਂ ਹੁਸ਼ਿਆਰਪੁਰ, ਰਮੇਸ਼ ਕੁਮਾਰ ਪਟਵਾਰੀ ਮਾਲ ਹਲਕਾ ਪੰਡੋਰੀ ਬੀਬੀ, ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ, ਵਾਦੀ ਜਸਵਿੰਦਰ ਕੌਰ ਪਤਨੀ ਸੰਤੋਖ ਰਾਮ ਨੂੰ ਉਕਤ ਵਿਅਕਤੀ ਤੋਂ 15000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।