ਪੰਜਾਬੀ ਨੌਜਵਾਨ ਵੱਲੋਂ ਗਾਇਆ ਗੀਤ ਕੇਸਰੀਆ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਨੇਹਦੀਪ ਸਿੰਘ ਨਾਮ ਦੇ ਪੰਜਾਬੀ ਗਾਇਕ ਨੇ ਇਸ ਗੀਤ ਨਾਲ ਵਿਭਿੰਨਤਾ ਨੂੰ ਏਕਤਾ ਵਿੱਚ ਜੋੜਿਆ ਹੈ। ਨੌਜਵਾਨ ਵੱਲੋਂ ਇਸ ਕੇਸਰੀਆ ਗੀਤ ਨੂੰ 5 ਭਾਸ਼ਾਵਾਂ ਵਿੱਚ ਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਸਨੇਹਦੀਪ ਦੀ ਪ੍ਰਤਿਭਾ ਦੀ ਤਾਰੀਫ ਕੀਤੀ ਹੈ।
ਇਹ ਵੀ ਪੜ੍ਹੋ : ਖਰੜ ਥਾਣੇ ‘ਚ ਚੋਰੀ ਕਰਨ ਵਾਲੇ ਦੋ ਨੌਜਵਾਨ ਕਾਬੂ, 70 ਲੈਪਟਾਪ ਤੇ ਇਕ ਲੱਖ ਰੁਪਏ ਬਰਾਮਦ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਸ ਗੀਤ ਦਾ ਵੀਡੀਓ ਵੀ ਸ਼ੇਅਰ ਕੀਤੀ ਹੈ। ਇਹ ਕੇਸਰੀਆ ਗੀਤ ਬਾਲੀਵੁੱਡ ਫ਼ਿਲਮ ਬ੍ਰਹਮਅਸਤਰ ਦਾ ਹੈ ਅਤੇ ਸਨੇਹਦੀਪ ਸਿੰਘ ਨੇ ਇਸ ਗੀਤ ਨੂੰ ਮਲਿਆਲਮ, ਤੇਲਗੂ, ਕੰਨੜ, ਤਾਮਿਲ ਅਤੇ ਹਿੰਦੀ ਭਾਸ਼ਾਵਾਂ ‘ਚ ਗਾਇਆ ਹੈ। PM ਮੋਦੀ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਤਿਭਾਸ਼ਾਲੀ ਸਨੇਹਦੀਪ ਦੀ ਇਹ ਸ਼ਾਨਦਾਰ ਗਾਇਕੀ ਵੇਖੀ। ਸੁਰੀਲੀ ਆਵਾਜ਼ ਤੋਂ ਇਲਾਵਾ ਇਹ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਦਾ ਸ਼ਾਨਦਾਰ ਪ੍ਰਗਟਾਵਾ ਹੈ।
ਵੀਡੀਓ ਲਈ ਕਲਿੱਕ ਕਰੋ -: