ਰੂਸ ਤੇ ਯੂਕਰੇਨ ਵਿਚਾਲੇ ਜੰਗ ਵਿਚਾਲੇ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਤੱਕ ਕਈ ਸੈਨਿਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤਬਾਹੀ ਪਿੱਛੋਂ ਰੂਸ ਮੁੜ ਗੱਲਬਾਤ ਕਰਨ ਲਈ ਮੰਨ ਗਿਆ ਹੈ। ਯੂਕਰੇਨ ਵੀ ਗੱਲਬਾਤ ਕਰਨ ਦਾ ਚਾਹਵਾਨ ਹੈ। ਉਨ੍ਹਾਂ ਨੇ ਪੁਤਿਨ ਨੂੰ ਗੱਲਬਾਤ ਕਰਨ ਲਈ ਬੁਲਾਇਆ ਹੈ। ਪੁਤਿਨ ਵੀ ਗੱਲਬਾਤ ਲਈ ਆਪਣਾ ਵਫਦ ਭੇਜਣ ਜਾ ਰਹੇ ਹਨ।
ਰੂਸ ਵੱਲੋਂ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੀਵ ਨਾਲ ਗੱਲਬਾਤ ਕਰਨ ਲਈ ਇੱਕ ਵਫ਼ਦ ਮਿੰਸਕ ਵਿੱਚ ਭੇਜਣ ਲਈ ਤਿਆਰ ਹਨ। ਵਿਦੇਸ਼ ਮੰਤਰਾਲੇ, ਰੱਖਿਆ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਣੇ ਇੱਕ ਰੂਸੀ ਕੂਟਨੀਤਕ ਵਫ਼ਦ ਨੂੰ ਮਿੰਸਕ ਭੇਜਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੀ ਲੇਵਰੋਵ ਕਿਹਾ ਸੀ ਕਿ ਜੇ ਕੀਵ ਵਿੱਚ ਯੂਕਰੇਨ ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣ ਤਾਂ ਗੱਲਬਾਤ ਫਿਰ ਕੀਤੀ ਜਾ ਸਕਦੀ ਹੈ। ਕੱਲ੍ਹ ਯੂਕਰੇਨ ਖਿਲਾਫ ਵੱਡੀ ਫੌਜੀ ਕਾਰਵਾਈ ਕਰਨ ਤੋਂ ਬਾਅਦ ਰੂਸ ਨੇ ਮੁੜ ਤੋਂ ਇਹ ਵੱਡਾ ਪ੍ਰਸਤਾਵ ਰੱਖਿਆ।
ਇਸ ਪਿੱਛੋਂ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਜੇ ਅਜਿਹਾ ਸੰਭਵ ਹੈ ਤਾਂ ਉਹ ਰੂਸ ਨਾਲ ਚਰਚਾ ਕਰਨ ਲਈ ਤਿਆਰ ਹੈ। ਯੂਕਰੇਨੀ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮਿਖਾਇਲ ਪੋਡੋਲਿਇਕ ਨੇ ਕਿਹਾ ਕਿ ਗੱਲਬਾਤ ਦਾ ਸੱਦਾ ਸਾਡੇ ਵੱਲੋਂ ਨਿਰੰਤਰ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਹਾਲਾਂਕਿ ਰੂਸ ਵੱਲੋਂ ਹੁਣ ਤੱਕ ਦੀ ਕੀਤੀ ਕਾਰਵਾਈ ਕਰਕੇ ਉਸ ਦੇ ਆਪਣੇ ਦੇਸ਼ ਵਾਸੀ ਵਿਰੋਧ ‘ਤੇ ਉਤਰ ਆਏ ਹਨ। ਰੂਸ ਦੇ ਹੀ ਨਾਗਰਿਕ ਸੜਕ ‘ਤੇ ਆਕੇ ਰੂਸੀ ਰਾਸ਼ਟਰਪਤੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਹੁਣ ਤੱਕ ਰੂਸ ਵਿੱਚ 1700 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।