ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਸੂਚਨਾਵਾਂ ਮਿਲ ਰਹੀਆਂ ਹਨ। ਇਕ ਨਿਊਜ਼ ਏਜੰਸੀ ਨੇ ਆਪਣੇ ਟੈਲੀਗ੍ਰਾਮ ਚੈਨਲ ‘ਚ ਦੱਸਿਆ ਕਿ ਬੀਤੇ ਦਿਨੀਂ ਰੂਸ ਦੇ ਸਭ ਤੋਂ ਤਾਕਤਵਰ ਵਿਅਕਤੀ ਵਲਾਦਿਮੀਰ ਪੁਤਿਨ ਮਾਸਕੋ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ।
ਰਿਪੋਰਟ ਮੁਤਾਬਕ 70 ਸਾਲਾ ਪੁਤਿਨ ਨੂੰ ਡਿੱਗਣ ਕਾਰਨ ਸੱਟਾਂ ਲੱਗੀਆਂ ਹਨ, ਜਿਸ ਕਾਰਨ ਪਹਿਲਾਂ ਹੀ ਕਥਿਤ ਤੌਰ ‘ਤੇ ਪੇਟ ਦੇ ਕੈਂਸਰ ਤੋਂ ਪੀੜਤ ਰਾਸ਼ਟਰਪਤੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਿਟੇਨ ਦੀ ਇਕ ਹੋਰ ਨਿਊਜ਼ ਏਜੰਸੀ ਨੇ ਦੱਸਿਆ ਕਿ ਪਿਛਲੇ ਮਹੀਨੇ ਆਪਣੇ ਕਿਊਬਾ ਹਮਰੁਤਬਾ ਮਿਗੁਏਲ ਡਿਆਜ਼-ਕੈਨੇਲ ਨਾਲ ਮੁਲਾਕਾਤ ਦੌਰਾਨ ਹੱਥ ਮਿਲਾਉਣ ਦੌਰਾਨ ਪੁਤਿਨ ਦਾ ਹੱਥ ਕੰਬ ਰਿਹਾ ਸੀ। ਏਜੰਸੀ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਹੱਥ ਵੀ ਕਾਲੇ ਹੋ ਗਏ ਸਨ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ, ਸੁਆਹ ‘ਚ ਦੱਬੇ ਕਈ ਪਿੰਡ, ਧੂੰਏ ਨਾਲ ਦਿਨ ‘ਚ ਛਾਇਆ ਹਨੇਰਾ (ਤਸਵੀਰਾਂ)
ਬ੍ਰਿਟੇਨ ਸਥਿਤ ਏਜੰਸੀ ਨੇ ਕਿਹਾ ਕਿ ਇਸ ਦੌਰਾਨ ਪੁਤਿਨ ਨੂੰ ਵੀ ਬੇਚੈਨੀ ਨਾਲ ਲੱਤਾਂ ਹਿਲਾਉਂਦੇ ਦੇਖਿਆ ਗਿਆ। ਇਨ੍ਹਾਂ ਘਟਨਾਵਾਂ ਰਾਹੀਂ ਸਮਾਚਾਰ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਦੀ ਸਿਹਤ ਵਿਗੜ ਰਹੀ ਹੈ। ਇਸੇ ਰਿਪੋਰਟ ਵਿੱਚ ਇੱਕ ਬ੍ਰਿਟਿਸ਼ ਜਾਸੂਸ ਦਾ ਬਿਆਨ ਵੀ ਹੈ ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਪੁਤਿਨ ਨੇ ਯੂਕਰੇਨ ਉੱਤੇ ਹਮਲਾ ਇਸ ਲਈ ਕੀਤਾ ਹੈ ਕਿਉਂਕਿ ਉਹ ਗੰਭੀਰ ਬਿਮਾਰ ਹੈ।
ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਨੂੰ ਬਲੱਡ ਕੈਂਸਰ ਹੈ। ਹਾਲਾਂਕਿ ਇਹ ਪਹਿਲੀ ਘਟਨਾ ਨਹੀਂ ਹੈ, ਜਿਸ ‘ਚ ਪੁਤਿਨ ਦੀ ਬੀਮਾਰੀ ਦੀ ਖਬਰ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ 2014 ‘ਚ ਪੁਤਿਨ ਦੇ ਬੁਲਾਰੇ ਨੇ ਅਮਰੀਕੀ ਅਖਬਾਰ ‘ਚ ਛਪੀਆਂ ਮੀਡੀਆ ਰਿਪੋਰਟਾਂ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: