ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਨਾਲ ਹੀ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਅਜਿਹੇ ਲੋਕ ਵੀ ਵੱਡੀ ਗਿਣਤੀ ਵਿੱਚ ਹਨ ਜੋ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਯੂਕਰੇਨੀਆਂ ਲਈ ਰਵੱਈਆ ਨਰਮ ਪੈ ਗਿਆ ਹੈ। ਪੁਤਿਨ ਨੇ ਵੱਡਾ ਫੈਸਲਾ ਲਿਆ ਹੈ, ਜਿਸ ਮੁਤਾਬਕ ਯੂਕਰੇਨ ਦੇ ਲੋਕ ਹੁਣ ਬਿਨਾਂ ਕਿਸੇ ਸਮਾਂ ਸੀਮਾ ਦੇ ਰੂਸ ਵਿੱਚ ਰਹਿ ਸਕਣਗੇ। ਇਸ ਨਾਲ ਉਹ ਉੱਥੇ ਬਿਨਾਂ ਕਿਸੇ ਰੁਕਾਵਟ ਦੇ ਨੌਕਰੀ ਵੀ ਕਰ ਸਕਣਗੇ। ਇਸ ਦੇ ਲਈ ਪੁਤਿਨ ਨੇ ਇਕ ਹੁਕਮ ‘ਤੇ ਦਸਤਖਤ ਵੀ ਕੀਤੇ ਹਨ।
ਹੁਣ ਤੱਕ ਜਾਰੀ ਕੀਤੇ ਗਏ ਸਿਸਟਮ ਮੁਤਾਬਕ ਯੂਕਰੇਨ ਦੇ ਲੋਕ ਵੱਧ ਤੋਂ ਵੱਧ 90 ਦਿਨਾਂ ਤੋਂ 180 ਦਿਨਾਂ ਤੱਕ ਰੂਸ ਵਿੱਚ ਰਹਿ ਸਕਦੇ ਹਨ। ਉਨ੍ਹਾਂ ਨੂੰ ਲੰਬੇ ਸਮੇਂ ਤੱਕ ਰਹਿਣ ਅਤੇ ਕੰਮ ਕਰਨ ਲਈ ਵਿਸ਼ੇਸ਼ ਇਜਾਜ਼ਤ ਦੇ ਨਾਲ ਵਰਕ ਪਰਮਿਟ ਦੀ ਲੋੜ ਸੀ।
ਇਹ ਵੀ ਪੜ੍ਹੋ : ਮਜੀਠੀਆ ਲਈ ਸ਼ੁਕਰਾਨਾ ਕਰਨ ਅਕਾਲੀ ਆਗੂ ਪਟਿਆਲਾ ਤੋਂ ਪੈਦਲ ਪਹੁੰਚਿਆ ਸ੍ਰੀ ਦਰਬਾਰ ਸਾਹਿਬ
ਨਵੀਂ ਪ੍ਰਣਾਲੀ ਤਹਿਤ ਯੂਕਰੇਨ ਦੇ ਲੋਕ ਅਤੇ ਆਟੋਨੋਮਸ ਐਲਾਨੇ ਸੂਬਿਆਂ ਵਿੱਚ ਰਹਿਣ ਵਾਲੇ ਲੋਕ ਇੱਕ ਤੈਅ ਸਮਾਂ ਹੱਦ ਤੋਂ ਬਗੈਰ ਵਰਕ ਪਰਮਿਟ ਤੋਂ ਬਿਨਾਂ ਜਿੰਨਾ ਚਿਰ ਚਾਹੁੰਦੇ ਹਨ, ਰਹਿ ਸਕਦੇ ਹਨ। ਇਸ ਸਬੰਧ ਵਿਚ ਇਕ ਆਰਜ਼ੀ ਹੁਕਮ ਸ਼ਨੀਵਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਹੁਣ ਨਵੀਂ ਪ੍ਰਣਾਲੀ ਦੇ ਤਹਿਤ ਰੂਸ ਵਿਚ ਰਹਿਣ ਦੇ ਚਾਹਵਾਨ ਲੋਕਾਂ ਨੂੰ ਪਹਿਲਾਂ ਆਪਣੇ ਫਿੰਗਰਪ੍ਰਿੰਟ ਅਤੇ ਫੋਟੋ ਵੀ ਦੇਣੀ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਛੂਤ ਦੀਆਂ ਬੀਮਾਰੀਆਂ ਸਬੰਧੀ ਟੈਸਟ ਵੀ ਕਰਵਾਉਣਾ ਹੋਵੇਗਾ, ਤਾਂ ਕਿ ਰੂਸ ਵਿਚ ਰਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਬੀਮਾਰੀ ਨਾ ਹੋਵੇ, ਇਸ ਗੱਲ ਦੀ ਪੁਸ਼ਟੀ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਨਵੇਂ ਹੁਕਮ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਯੂਕਰੇਨ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਨਹੀਂ ਭੇਜਿਆ ਜਾਵੇਗਾ। ਸਿਰਫ਼ ਉਨ੍ਹਾਂ ਲੋਕਾਂ ਨੂੰ ਵਾਪਸ ਭੇਜਿਆ ਜਾਵੇਗਾ ਜੋ ਜਾਂ ਤਾਂ ਜੇਲ੍ਹ ਤੋਂ ਰਿਹਾਅ ਹੋਏ ਹਨ ਜਾਂ ਜੋ ਰੂਸ ਲਈ ਖ਼ਤਰਾ ਬਣ ਸਕਦੇ ਹਨ। ਇਸ ਦੇ ਨਾਲ ਹੀ ਪੁਤਿਨ ਨੇ ਇਕ ਹੋਰ ਹੁਕਮ ‘ਤੇ ਵੀ ਦਸਤਖਤ ਕੀਤੇ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਖ਼ਤਰੇ ਦਾ ਸਾਹਮਣਾ ਕਰ ਰਹੇ ਯੂਕਰੇਨ ਛੱਡਣ ਵਾਲੇ ਲੋਕਾਂ, ਪੈਨਸ਼ਨਰ, ਅਪਾਹਜ ਅਤੇ ਗਰਭਵਤੀ ਨੂੰ ਸਮਾਜਿਕ ਤੌਰ ‘ਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।