ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦਾ ਬੀਤੇ ਦਿਨ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਤੋਂ ਇੱਕ ਦਿਨ ਬਾਅਦ ਸੰਗਰੂਰ ਦੇ ਐੱਮ.ਪੀ. ਸਿਮਨਰਜੀਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਣੀ ਦਾ ਸੰਸਕਾਰ ਵੇਖ ਕੇ ਉਨ੍ਹਾਂ ਦੇ ਤਾਜ ਵਿੱਚ ਕੋਹਿਨੂਰ ਹੀਰੇ ਦਾ ਚੇਤਾ ਆ ਗਿਆ ਜੋਸਿ ਸਿੱਖਾਂ ਦਾ ਹੈ।
ਐੱਮ.ਪੀ. ਸਿਮਨਰਜੀਤ ਮਾਨ ਨੇ ਕਿਹਾ ਕਿ ਸਾਲ 1953 ਵਿੱਚ ਮੈਂ ਉਦੋਂ 8 ਸਾਲਾਂ ਦਾ ਸੀ ਸੁ ਜਦੋਂ ਰੇਡੀਓ ‘ਤੇ ਮਹਾਰਾਣੀ ਐਲਿਜ਼ਾਬੇਥ ਦੀ ਤਾਜਪੋਸ਼ੀ ਦੀ ਖਬਰ ਸੁਣੀ ਸੀ। ਅੱਜ 77 ਸਾਲਾਂ ਦੇ ਹੋਣ ‘ਤੇ ਮਹਾਰਾਣੀ ਦਾ ਅੰਤਿਮ ਸੰਸਕਾਰ ਟੀਵੀ ‘ਤੇ ਦੇਖਿਆ। ਉਨ੍ਹਾਂ ਕਿਹਾ ਕਿ ਰਾਣੀ ਦੇ ਹਾਰ ਵਿੱਚ ਜੜਿਆ ਹੋਇਆ ਕੋਹਿਨੂਰ ਸਿੱਖਾਂ ਦਾ ਹੈ ਤੇ ਅਤੇ ਇਹ ਸਾਨੂੰ ਸਿੱਖ ਸ਼ਾਸਨ ਦਾ ਚੇਤਾ ਕਰਵਾਉਂਦਾ ਹੈ।
ਦੱਸ ਦੇਈਏ ਕਿ ਮਹਾਰਾਣੀ ਦੇ ਦਿਹਾਂਤ ਤੋਂ ਦੂਜੇ ਦਿਨ ਬਾਅਦ ਹੀ ਕੋਹਿਨੂਰ ਹੀਰੇ ਨੂੰ ਲੈ ਕੇ ਚਰਚਾ ਵੀ ਤੇਜ਼ ਹੋ ਗ ਈ ਸੀ। ਬ੍ਰਿਟਿਸ਼ ਰਾਜ ਪਰਿਵਾਰ ਦੀ ਸਭ ਤੋਂ ਲੰਮੇ ਸਮੇਂ ਤੱਕ ਰਾਜਗੱਦੀ ਸੰਭਾਲਣ ਵਾਲੀ ਮਹਾਰਾਣੀ ਦੇ ਮੁਕੁਟ ਵਿੱਚ ਕੋਹਿਨੂਰ ਹੀਰਾ ਜੜਇਆ ਹੋਇਆ ਹੈ। ਇਹ ਹੀਰਾ ਭਾਰਤ ਤੋਂ ਅੰਗਰੇਜ਼ ਲੈ ਕੇ ਗਏ ਸਨ। ਸੋਸ਼ਲ ਮੀਡੀਆ ‘ਤੇ ਇਸ ਨੂੰ ਵਾਪਿਸ ਭਾਰਤ ਲਿਆਉਣ ਦੀਆਂ ਵੀ ਖੂਬ ਪੋਸਟਾਂ ਪਈਆਂ।
ਇਹ ਵੀ ਪੜ੍ਹੋ : ਸਹਾਰਨਪੁਰ : ਕਬੱਡੀ ਖਿਡਾਰੀਆਂ ਨੂੰ ਸਟੇਡੀਅਮ ਦੇ ਟਾਇਲਟ ਵਿੱਚ ਦਿੱਤਾ ਗਿਆ ਲੰਚ
ਜ਼ਿਕਰਯੋਗ ਹੈ ਕਿ ਕੋਹਿਨੂਰ ਹੀਰਾ 14ਵੀਂ ਸਦੀ ਵਿੱਚ ਭਾਰਤ ਦੀ ਗੋਲਕੁੰਡਾ ਖਦਾਨਾਂ ਵਿੱਚੋਂ ਕੱਢਿਆ ਗਿਆ ਸੀ। ਸਦੀਆਂ ਤੱਕ ਇਹ ਭਾਰਤ ਦੇ ਵੱਖ-ਵੱਖ ਰਾਜਘਰਾਨਿਆਂ ਤੇ ਸ਼ਾਸਕਾਂ ਦੇ ਕੋਲ ਰਿਹਾ। ਇਸ ਵੇਲੇ ਇਹ ਹੀਰਾ 105.6 ਕੈਰੇਟ ਦਾ ਹੈ। ਹਾਲਾਂਕਿ, ਜਦੋਂ ਇਹ ਭਾਰਤ ਤੋਂ ਭੇਜਿਆ ਗਿਆ ਸੀ ਤਾਂ 186 ਕੈਰੇਟ ਦਾ ਸੀ। ਇਹ ਹੀਰਾ ਬ੍ਰਿਟਿਸ਼ ਸਾਮਰਾਜ ਦੇ ਤਾਜ ਵਿੱਚ ਜੜਿਆ ਗਿਆ ਹੈ। ਇਹ ਮੁਕਟ ਕੁਈਨ ਵਿਕਟੋਰੀਆ ਤੋਂ ਸਫਰ ਤੈਅ ਕਰਦੇ ਹੋਏ ਮਹਾਰਾਣੀ ਐਲਿਜ਼ਾਬੇਥ-II ਕੋਲ ਸੀ। ਹੁਣ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਮੁਕੁਟ ਕੁਈਨ ਕੰਟੋਰਟ ਕੈਮਿਲਾ ਦੇ ਸਿਰ ਦਾ ਤਾਜ ਬਣੇਗਾ। ਕੈਮਿਲਾ, ਕਿੰਗ ਚਾਰਲਸ ਦੀ ਪਤਨੀ ਹੈ।
ਵੀਡੀਓ ਲਈ ਕਲਿੱਕ ਕਰੋ -: