ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਕੇਦਾਰਨਾਥ ਯਾਤਰਾ ‘ਤੇ ਹਨ। ਸੋਮਵਾਰ ਨੂੰ ਅਚਾਨਕ ਉਹ ਵਰਕਰਾਂ ਦੇ ਨਾਲ ਪੈਦਲ ਭੈਰਵ ਮੰਦਰ ਪਹੁੰਚੇ ਅਤੇ ਦਰਸ਼ਨ ਕੀਤੇ। ਇਸ ਦੌਰਾਨ ਉਹ ਪਰੰਪਰਾ ਅਨੁਸਾਰ ਪੂਜਾ ਕਰਨਗੇ ਅਤੇ ਰੋਟੀਆਂ ਵੀ ਚੜ੍ਹਾਉਣਗੇ। ਤੁਹਾਨੂੰ ਦੱਸ ਦੇਈਏ ਕਿ ਭੈਰਵ ਨੂੰ ਕੇਦਾਰਨਾਥ ਦੇ ਰੱਖਿਅਕ ਵਜੋਂ ਪੂਜਿਆ ਜਾਂਦਾ ਹੈ।
ਰਾਹੁਲ ਗਾਂਧੀ ਨੇ ਸਵੇਰੇ ਕੇਦਾਰਨਾਥ ਮੰਦਰ ਨੇੜੇ ਆਦਿਗੁਰੂ ਸ਼ੰਕਰਾਚਾਰੀਆ ਸਮਾਧੀ ਸਥਲ ਦਾ ਦੌਰਾ ਕੀਤਾ। ਉਹ ਆਦਿਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦੇ ਸਾਹਮਣੇ ਹੱਥ ਜੋੜ ਕੇ ਲੰਬੇ ਸਮੇਂ ਤੱਕ ਧਿਆਨ ਦੀ ਸਥਿਤੀ ਵਿੱਚ ਰਹੇ। ਇਸ ਤੋਂ ਬਾਅਦ ਉਹ ਮੰਦਰ ਪਹੁੰਚੇ ਅਤੇ ਕਈ ਸ਼ਰਧਾਲੂਆਂ ਅਤੇ ਸੰਤਾਂ ਨੂੰ ਮਿਲੇ। ਉਨ੍ਹਾਂ ਦੋ ਘੰਟੇ ਯਾਤਰੀਆਂ ਨੂੰ ਪ੍ਰਸ਼ਾਦ ਵੀ ਵੰਡਿਆ।
ਦੱਸ ਦੇਈਏ ਕਿ ਰਾਹੁਲ ਗਾਂਧੀ ਬੀਤੇ ਦਿਨ ਐਤਵਾਰ ਨੂੰ ਕੇਦਾਰਨਾਥ ਧਾਮ ਪਹੁੰਚੇ। ਇਥੇ ਉਨ੍ਹਾਂ ਨੇ ਪੂਜਾ-ਅਰਨਾ ਮਗਰੋਂ ਲੋਕਾਂ ਨਾਲ ਸਮਾਂ ਬਿਤਾਇਆ ਤੇ ਚਾਹ ਦਾ ਆਨੰਦ ਮਾਣਿਆ। ਉਹ ਲੋਕਾਂ ਨੂੰ ਚਾਹ ਵੰਡਦੇ ਵੀ ਨਜ਼ਰ ਆਏ।
ਇਹ ਵੀ ਪੜ੍ਹੋ : ਪਟਵਾਰੀਆਂ ਤੇ ਕਾਨੂੰਨਗੋ ਨੂੰ ਲੈ ਕੇ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ, ਲੋਕਾਂ ਨੂੰ ਵੀ ਮਿਲੇਗੀ ਸਹੂਲਤ
ਰਾਹੁਲ ਗਾਂਧੀ ਤਿੰਨ ਦਿਨਾਂ ਦੇ ਦੌਰੇ ‘ਤੇ ਉਤਰਾਖੰਡ ਪਹੁੰਚੇ ਹਨ, ਉਹ ਦੁਪਹਿਰ ਨੂੰ ਹੈਲੀਕਾਪਟਰ ਰਾਹੀਂ ਕੇਦਾਰਨਾਥ ਪਹੁੰਚੇ ਜਿਥੇ ਕਾਂਗਰਸ ਨੇਤਾਵਾਂ ਦੇ ਨਾਲ ਹੀ ਕੇਦਾਰਸਭਾ ਦੇ ਪ੍ਰਧਾਨ ਰਾਜਕੁਮਾਰ ਤਿਵਾਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਗਾਂਧੀ ਨੇ ਕੇਦਾਰਨਾਥ ਦੇ ਦਰਸ਼ਨ ਲਈ ਆਏ ਸ਼ਰਧਾਲੂਆਂ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ : –