ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ। ਉਨ੍ਹਾਂ ਦੀ ਧੀ ਤੇ ਅਦਾਕਾਰਾ ਜੂਹੀ ਬੱਬਰ ਵੀ ਉਨ੍ਹਾਂ ਦੇ ਨਾਲ ਸੀ। ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਇਕ ਵਿਆਹ ਹੈ, ਜਿਸ ਦਾ ਹਿੱਸਾ ਬਣਨ ਲਈ ਉਹ ਆਏ ਹਨ। ਇਸ ਦੌਰਾਨ ਰਾਜ ਬੱਬਰ ਨੇ ਰੂਹੀ ਬੱਬਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਚੰਗੇ ਕੰਮ ਲਈ ਫਿਰ ਆਉਣਗੇ।
ਹਰਿਮੰਦਰ ਸਾਹਿਬ ਪਹੁੰਚ ਕੇ ਰਾਜ ਬੱਬਰ ਅਤੇ ਜੂਹੀ ਬੱਬਰ ਨੇ ਪਹਿਲਾਂ ਪਰਿਕਰਮਾ ਕੀਤੀ ਅਤੇ ਫਿਰ ਗੁਰੂ ਘਰ ਵਿਖੇ ਮੱਥਾ ਟੇਕ ਪਰਿਵਾਰ ਦੀ ਖੁਸ਼ੀ ਲਈ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਰਾਜ ਬੱਬਰ ਨੇ ਆਪਣੀ ਧੀ ਜੂਹੀ ਵੱਲ ਇਸ਼ਾਰਾ ਕੀਤਾ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਗੱਲਬਾਤ ਕਰ ਰਹੇ ਸਨ। ਰਾਜ ਬੱਬਰ ਨੇ ਕਿਹਾ- ਉਮੀਦ ਹੈ ਕਿ ਬਾਬਾ ਜੀ ਸਾਨੂੰ ਦੁਬਾਰਾ ਇੱਥੇ ਬੁਲਾਉਣਗੇ। ਇੱਕ ਚੰਗੇ ਕੰਮ ਲਈ ਇੱਥੇ ਆਉਣਗੇ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਬਾਈਕ ਸਵਾਰਾਂ ਨੇ ਮੈਡੀਕਲ ਸਟੋਰ ਮਾਲਕ ‘ਤੇ ਕੀਤੀ ਫਾ.ਇਰਿੰਗ, 1 ਲੱਖ ਦੀ ਨਕਦੀ ਨਾਲ ਭਰਿਆ ਬੈਗ ਲੁੱਟਿਆ
ਜੂਹੀ ਬੱਬਰ ਨੇ ਦੱਸਿਆ ਕਿ ਅੱਜ ਉਸ ਨੇ ਗੁਰੂਘਰ ਵਿਖੇ ਮੱਥਾ ਟੇਕਿਆ ਹੈ। ਅੱਜ ਉਸ ਲਈ ਖਾਸ ਦਿਨ ਹੈ। ਅੱਜ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਪਿਤਾ ਰਾਜ ਬੱਬਰ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਇੱਥੇ ਆਪਣੇ ਚਚੇਰੀ ਭੈਣ ਦੇ ਵਿਆਹ ਲਈ ਆਈ ਹੈ। ਇਸ ਤੋਂ ਬਾਅਦ ਹੁਣ ਉਹ ਸਿੱਧਾ ਆਪਣੀ ਚਚੇਰੀ ਭੈਣ ਦੇ ਵਿਆਹ ‘ਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਰਾਜ ਬੱਬਰ ਦੀ ਪਤਨੀ, ਬੇਟਾ ਆਰੀਅਨ ਅਤੇ ਪ੍ਰਤੀਕ ਬੱਬਰ ਵੀ ਅੰਮ੍ਰਿਤਸਰ ਪਹੁੰਚ ਰਹੇ ਹਨ। ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੀ ਫਲਾਈਟ ਜਲਦੀ ਪਹੁੰਚ ਗਈ ਅਤੇ ਉਹ ਸ੍ਰੀ ਦਰਬਾਰ ਸਾਹਿਬ ਆ ਗਏ। ਬਾਕੀ ਪਰਿਵਾਰ ਹੁਣ ਕਿਸੇ ਹੋਰ ਫਲਾਈਟ ‘ਤੇ ਪਹੁੰਚ ਰਿਹਾ ਹੈ। ਉਹ ਸਿੱਧੇ ਵਿਆਹ ਵਿੱਚ ਜਾਣਗੇ।
ਵੀਡੀਓ ਲਈ ਕਲਿੱਕ ਕਰੋ : –