ਲੁਧਿਆਣਾ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਵਿਧਾਨ ਸਭਾ ਹਲਕਾ ਜਗਰਾਉਂ ਦੇ ਕਰੀਬ 14 ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਰਣਜੀਤ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆਂ ਸੂਬੇ ਦੇ ਹੋਏ ਵਿਕਾਸ ਅਤੇ ਲੋੜਵੰਦ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
ਹਲਕਾ ਜਗਰਾਓਂ ‘ਚ ਪਿੰਡ ਚੱਕਰ ਵਿਖੇ ਚੋਂਣ ਪ੍ਰਚਾਰ ਦੀਆਂ ਕੁਝ ਤਸਵੀਰਾਂ ਰਣਜੀਤ ਸਿੰਘ ਢਿੱਲੋਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ, ਜਿਸ ਵਿਚ ਵੱਡਾ ਇਕੱਠ ਨਜ਼ਰ ਆ ਰਿਹਾ ਹੈ। ਢਿੱਲੋਂ ਨੇ ਕਿਹਾ ਕਿ ਭੈਂਣ-ਭਰਾਵਾ ਦੇ ਵੱਡੇ ਇਕੱਠ ਨੇ ਮਨ ਨੂੰ ਭਾਵਨਾਤਮਿਕ ਖੁਸ਼ੀ ਦਿੱਤੀ। ਸਮੱਰਥਕਾਂ ਨੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਰਵੇਂ ਸਮੱਰਥਨ ਨੇ ਜਿੱਤ ਦੇ ਵੱਡੇ ਸੰਕੇਤ ਜ਼ਾਹਿਰ ਕੀਤੇ ਹਨ।
ਢਿੱਲੋਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਬਿਹਤਰੀ, ਖੁਸ਼ਹਾਲੀ ਅਤੇ ਤਰੱਕੀ ਲਈ ਇੱਕ ਵਾਰ ਫਿਰ ਅਕਾਲੀ ਦਲ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਸੂਬੇ ਦੀ ਖੇਤਰੀ ਪਾਰਟੀ ਕੇਂਦਰ ਤੋਂ ਪੰਜਾਬ ਦੇ ਬਣਦੇ ਹੱਕ ਲੈਣ ਲਈ ਲੋਕ ਸਭਾ ’ਚ ਆਵਾਜ਼ ਬੁਲੰਦ ਕਰ ਸਕੇ।
ਇਹ ਵੀ ਪੜ੍ਹੋ : ਚਾਰ ਧਾਮ ਦੀ ਯਾਤਰਾ ‘ਤੇ ਜਾਣ ਵਾਲਿਆਂ ਲਈ ਅਹਿਮ ਖ਼ਬਰ, ਦਰਸ਼ਨਾਂ ਤੋਂ ਪਹਿਲਾਂ ਜਾਣ ਲਓ ਨਵੇਂ ਨਿਯਮ
ਵੀਡੀਓ ਲਈ ਕਲਿੱਕ ਕਰੋ -: