ਲੁਧਿਆਣਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਨਿਉਂ ਦੀਪ ਨਗਰ ਹੈਬੋਵਾਲ ਵਿਖੇ ਕੌਂਸਲਰ ਐਨੀ ਰੋਹਿਤ ਸਿੱਕਾ, ਦੁੱਗਰੀ ਮੰਡਲ ਵਿਖੇ ਪਰਗਟ ਸਿੰਘ ਵੱਲੋਂ ਵੱਖ-ਵੱਖ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ, ਜਿੱਥੇ ਰਵਨੀਤ ਬਿੱਟੂ ਤੋਂ ਇਲਾਵਾ ਪ੍ਰਵੀਨ ਬਾਂਸਲ ਇੰਚਾਰਜ ਹਲਕਾ ਉੱਤਰੀ, ਨਰਿੰਦਰਪਾਲ ਸਿੰਘ ਮੱਲੀ, ਕਮਲਜੀਤ ਕੜਵਲ, ਅਮਿਤ ਨਾਗੀ, ਤਰੁਣ ਅਗਰਵਾਲ, ਨਿਉਂ ਦੀਪ ਨਗਰ ਵਿਖੇ ਨਰੇਸ਼ ਦੱਤਾ, ਨੀਲਮ ਧਵਨ, ਰੇਨੂੰ ਥਾਪਰ, ਰੇਖਾ ਮਾਤਾ ਜੀ ਆਦਿ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਪੀਐਮ ਹਨ, ਜਿਹੜੇ ਪੀਐੱਮ ਦੇ ਅਹੁਦੇ ‘ਤੇ ਬਹਿ ਕੇ ਆਪਣੇ ਆਪ ਨੂੰ ਸੇਵਕ ਅਤੇ ਚੌਂਕੀਦਾਰ ਕਹਿੰਦੇ ਹਨ, ਜਿਸ ਦਾ ਭਾਵ ਜਨਤਾ ਦਾ ਜਿੱਥੇ ਸੇਵਕ ਬਣ ਕੇ ਮੋਦੀ ਜੀ ਕੰਮ ਕਰ ਰਹੇ ਹਨ, ਉਥੇ ਚੌਂਕੀਦਾਰ ਬਣ ਕੇ ਭ੍ਰਿਸ਼ਟਾਚਾਰੀਆਂ ‘ਤੇ ਬਾਜ਼ ਅੱਖ ਰੱਖਦੇ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਣਗਣਿਤ ਲੋਕ ਭਲਾਈ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ, ਉਹ ਭਾਵੇਂ ਮੁਫ਼ਤ ਰਾਸ਼ਨ ਦੀ ਗੱਲ ਹੋਵੈ, 5 ਲੱਖ ਤੱਕ ਦਾ ਮੁਫ਼ਤ ਬੀਮਾ ਹੋਵੇ, ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਆਵਾਸ ਆਦਿ ਰਾਹੀਂ ਲੋਕਾਂ ਨੂੰ ਸਹੂਲਤ ਦਿੱਤੀ। ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ਯੂਪੀ ਵਰਗੇ ਭਾਜਪਾ ਸਾਸ਼ਤ ਰਾਜਾਂ ਵੱਲ ਦੇਖ ਰਿਹਾ ਹੈ ਕਿ ਕਿਵੇਂ ਸੀਐਮ ਯੋਗੀ ਦੇ ਰਾਜ ‘ਚ ਯੂਪੀ ਨੇ ਤਰੱਕੀ ਕੀਤੀ ਹੈ, ਇਸ ਲਈ ਅਸੀਂ ਵੀ ਅਕਾਲੀ ਦਲ, ਕਾਂਗਰਸ ਅਤੇ ਆਪ ਨੂੰ ਦੇਖ ਲਿਆ ਹੁਣ ਵਾਰੀ ਭਾਜਪਾ ਦੀ ਹੈ ਕਿਉਂਕਿ ਭਾਜਪਾ ਵੱਲੋਂ ਕੀਤੇ ਕੰਮ ਪ੍ਰਤੱਖ ਸਾਹਮਣੇ ਹਨ, ਇਸ ਲਈ ਆਓ ਅਸੀਂ ਵੀ ਪੰਜਾਬ ਨੂੰ ਅਗਲੀ ਕਤਾਰ ‘ਚ ਖੜ੍ਹਾ ਕਰਨ ਲਈ ਭਾਜਪਾ ਨੂੰ ਮੌਕਾ ਦਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਿੰਦਰ ਸਿੰਘ ਗੋਰਾ, ਜਸਪ੍ਰੀਤ ਮਾਛੀਕੇ, ਰਾਜਪ੍ਰੀਤ ਦੁੱਗਰੀ, ਕੁਸ਼ਲਪ੍ਰੀਤ ਵਿਰਦੀ, ਅਭੀ ਮਣਕੂ, ਅਮਰਿੰਦਰ ਸਿੰਘ, ਸਿਮਰਪ੍ਰੀਤ ਢਿੱਲੋਂ, ਚੰਦਰ ਸ਼ੇਖਰ ਸੂਦ, ਪਰਗਟ ਸਿੰਘ, ਸੋਨੂੰ ਖੋਖਰ, ਸੰਦੀਪ ਕੁਮਾਰਕ, ਐੱਸਪੀ ਸਾਸ਼ਤਰੀ, ਓਪੀ ਡੋਗਰਾ, ਦੀਪ ਦਿਆਲ, ਅਨਿਲ ਸਰੀਨ, ਰਵੀ ਥਾਪਰ, ਮਿੰਕਾ ਮਹਿਤਾ, ਅਰਵਿੰਦ, ਅੰਜੂ ਸ਼ਰਮਾ, ਵੀਨਾ ਜੀ, ਕਿਰਨ ਸ਼ਰਮਾ, ਰਜਨੀ, ਗੋਲਡੀ, ਅਮੇਜੀਰ ਸਿੰਘ, ਵਿਜੇ, ਅੰਕੁਸ਼ ਆਦਿ ਹਾਜ਼ਰ ਸਨ।