reduction 40 bps repo rate: ਭਾਰਤੀ ਰਿਜਰਵ ਬੈਂਕ (ਆਰਬੀਆਈ) ਦੁਆਰਾ ਸ਼ੁੱਕਰਵਾਰ ਨੂੰ ਰੈਪੋ ਰੇਟ ਵਿੱਚ 40 ਬੀਪੀਐਸ ਦੀ ਕਟੌਤੀ ਤੋਂ ਬਾਅਦ ਵਧੇਰੇ ਤਰ੍ਹਾਂ ਦੇ ਕਰਜ ਲੈਣ ਵਾਲੇ ਗਾਹਕਾਂ ਨੂੰ ਰਾਹਤ ਮਿਲੀ ਹੈ। ਜੇਕਰ ਕਿਸੇ ਨੇ 40 ਲੱਖ ਰੁਪਏ ਦਾ 20 ਸਾਲ ਦਾ ਕਰਜ ਲਿਆ ਹੋਇਆ ਹੈ ਤਾਂ ਉਨ੍ਹਾਂ ਦੀ ਮਹੀਨੇ ਦੀ ਕਿਸ਼ਤ ‘ਚ 960 ਰੁਪਏ ਦੀ ਕਮੀ ਆਵੇਗੀ। ਮਤਲਬ ਕਿ ਆਰਬੀਆਈ ਦੇ ਫੈਸਲੇ ਨਾਲ ਸਾਲਾਨਾ 11,520 ਤੱਕ ਦੀ ਬਚਤ ਹੋਵੇਗੀ। ਉਦਾਹਰਣ ਦੇ ਲਈ, ਜੇਕਰ ਕਿਸੇ ਵੀ ਵਿਅਕਤੀ ਨੇ 40 ਲੱਖ ਦਾ ਕਰਜ ਲਿਆ ਹੈ। ਉਸ ਨੂੰ ਇਸ 40 ਬੀਪੀਐਸ ਦੇ ਅਧਾਰ ‘ਤੇ 960 ਰੁਪਏ ਬਚਤ ਹੋਵੇਗੀ।
ਇਸ ਕਟੌਤੀ ਦਾ ਫਾਇਦਾ ਰਿਟੇਲ ਲੋਨ ਦੇ ਸਾਰੇ ਗਾਹਕਾਂ ਨੂੰ ਮਿਲੇਗਾ। ਇਸ ‘ਚ ਹਾਊਸਿੰਗ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਜਿਹੇ ਸਾਰੇ ਲੋਨ ਹਨ, ਜੋ ਰਿਟੇਲ ਲੋਨ ‘ਚ ਹਨ। ਦੱਸ ਦਇਏ ਕਿ ਬੈਂਕਾਂ ਦੇ ਲਈ ਰਿਟੇਲ ਲੋਨ ਸਭ ਤੋਂ ਵੱਡਾ ਫਾਇਦੇ ਦਾ ਸੌਦਾ ਹੈ। ਪਹਿਲਾਂ ਮਾਰਚ ‘ਚ ਆਰਬੀਆਈ 75 ਬੀਪੀਐਸ ਦੀ ਕਟੌਤੀ ਕੀਤੀ ਸੀ। ਉਸ ਸਮੇਂ ਕਿਸੇ ਨੇ ਜੇ 35 ਲੱਖ ਰੁਪਏ ਦਾ ਲੋਨ 15 ਸਾਲਾਂ ਲਈ ਲਿਆ ਹੋਵੇਗਾ ਤਾਂ ਉਸ ਨੂੰ ਮਹੀਨੇ 1,533 ਰੁਪਏ ਦਾ ਫਾਇਦਾ ਈਐਮਆਈ ‘ਚ ਹੋਵੇਗਾ। ਮਤਲਬ ਕਿ ਸਲਾਨਾ 18,396 ਰੁਪਏ ਦਾ ਲਾਭ ਹੋਵੇਗਾ।