ਪੰਜਾਬ ਸਕੂਲ ਸਿੱਖਿਆ ਬੋਰਡ (PSEB), ਮੋਹਾਲੀ ਨੇ PSEB ਸਪਲੀਮੈਂਟਰੀ ਪ੍ਰੀਖਿਆ 2024 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਰਜ਼ੀ ਦੀ ਪ੍ਰਕਿਰਿਆ ਅਧਿਕਾਰਤ ਵੈੱਬਸਾਈਟ ‘ਤੇ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵਿਦਿਆਰਥੀ ਸਪਲੀਮੈਂਟ ਪ੍ਰੀਖਿਆ ਲਈ ਯੋਗ ਹਨ, ਉਹ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ PSEB 2024 ਕੰਪਾਰਟਮੈਂਟ ਪ੍ਰੀਖਿਆ ਅਰਜ਼ੀ ਫਾਰਮ ਭਰ ਸਕਦੇ ਹਨ।
ਬਿਨਾਂ ਲੇਟ ਫੀਸ ਦੇ PSEB 2024 ਸਪਲੀਮੈਂਟਰੀ ਪ੍ਰੀਖਿਆ ਨੂੰ ਭਰਨ ਦੀ ਆਖਰੀ ਮਿਤੀ 25 ਮਈ ਹੈ। ਵਿਦਿਆਰਥੀ 25 ਮਈ ਤੋਂ ਬਾਅਦ 1,000 ਰੁਪਏ ਦੀ ਲੇਟ ਫੀਸ ਅਦਾ ਕਰਕੇ PSEB ਕੰਪਾਰਟਮੈਂਟ ਪ੍ਰੀਖਿਆ 2024 ਲਈ ਰਜਿਸਟਰ ਕਰ ਸਕਣਗੇ। ਬਿਨੈ-ਪੱਤਰ ਭਰਨ ਅਤੇ ਲੇਟ ਫੀਸ ਦਾ ਆਨਲਾਈਨ ਭੁਗਤਾਨ ਕਰਨ ਦੀ ਆਖਰੀ ਮਿਤੀ 7 ਜੂਨ ਹੈ ਅਤੇ ਖੇਤਰੀ ਦਫਤਰ ਵਿਖੇ ਵਿਅਕਤੀਗਤ ਤੌਰ ‘ਤੇ ਅਰਜ਼ੀ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 12 ਜੂਨ ਹੈ।
PSEB ਕਲਾਸ 10 ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਦੁਬਾਰਾ ਹਾਜ਼ਰ ਹੋਣ ਲਈ 1,150 ਰੁਪਏ ਪ੍ਰਤੀ ਵਿਸ਼ਾ ਫੀਸ ਦੇਣੀ ਪਵੇਗੀ, ਵਾਧੂ 200 ਰੁਪਏ ਦੇ ਨਾਲ – ਯਾਨੀ ਹਰੇਕ ਵਾਧੂ ਵਿਸ਼ੇ ਲਈ, ਹਰੇਕ ਪ੍ਰੀਖਿਆ ਕੁਲ 1,350 ਰੁਪਏ, ਜਿਸ ਵਿਚ ਹਾਰਡ ਕਾਪੀ ਸਰਟੀਫਿਕੇਟ ਫੀਸ ਵੀ ਸ਼ਾਮਲ ਹੈ। ਦੂਜੇ ਪਾਸੇ, ਕੰਪਾਰਟਮੈਂਟ ਪ੍ਰੀਖਿਆ ਵਿਚ ਬੈਠਣ ਵਾਲੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਾਰਡ ਕਾਪੀ ਸਰਟੀਫਿਕੇਟ ਫੀਸ ਸਣੇ ਪ੍ਰਤੀ ਪ੍ਰੀਖਿਆ 1,750 ਰੁਪਏ (ਕੰਪਾਰਟਮੈਂਟ ਪ੍ਰੀਖਿਆ ਲਈ 1,500 ਰੁਪਏ ਅਤੇ ਵਾਧੂ ਵਿਸੇ ਲਈ 250 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਨਿੱਕੇ ਮੂਸੇਵਾਲੇ ਨੇ ਪਹਿਲੀ ਵਾਰ ਕੀਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ, ਮਾਪਿਆਂ ਨਾਲ ਟੇਕਿਆ ਮੱਥਾ
ਅਰਜ਼ੀ ਕਿਵੇਂ ਦੇਣੀ ਹੈ-
- ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣ।
- ਇਸ ਤੋਂ ਬਾਅਦ ਹੋਮਪੇਜ ‘ਤੇ PSEB 10ਵੀਂ, 12ਵੀਂ ਕੰਪਾਰਟਮੈਂਟ ਪ੍ਰੀਖਿਆ ਫਾਰਮ 2024 ‘ਤੇ ਕਲਿੱਕ ਕਰੋ।
- ਫਿਰ ਅਰਜ਼ੀ ਫਾਰਮ ਭਰੋ।
- ਇਸ ਤੋਂ ਬਾਅਦ ਲੋੜੀਂਦੀਆਂ ਫੀਸਾਂ ਦਾ ਭੁਗਤਾਨ ਕਰੋ।
- ਇਸ ਤੋਂ ਬਾਅਦ ਭਵਿੱਖ ਦੇ ਸੰਦਰਭ ਲਈ ਇੱਕ ਕਾਪੀ ਜਮ੍ਹਾਂ ਕਰੋ ਅਤੇ ਸੁਰੱਖਿਅਤ ਕਰੋ।
ਵੀਡੀਓ ਲਈ ਕਲਿੱਕ ਕਰੋ -: