Resham Singh Anmol and Afsana Khan : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਪਿਛਲੇ ਦਿਨੀ ਵੀਡੀਓ ਸਾਂਝੀ ਕੀਤੀ ਸੀ। ਜਿਸ ਵਿੱਚ ਉਹ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਹਾਸੇ-ਮਜ਼ਾਕ ਦੇ ਵਿੱਚ ਨਿੱਕੀ ਜਿਹੀ ਤਕਰਾਰਬਾਜ਼ੀ ਨਜਰ ਆ ਰਹੀ ਹੈ। ਜਿੱਥੇ ਅਫਸਾਨਾ ਖਾਨ ਰੇਸ਼ਮ ਸਿੰਘ ਅਨਮੋਲ ਨੂੰ ਉਹਨਾਂ ਦੀ ਭੈਣ ਦੇ ਵਿੱਚ ਨਾ ਸ਼ਾਮਿਲ ਹੋਣ ਦੇ ਉਲਾਮੇ ਦੇ ਰਹੀ ਹੈ ।
ਓਥੇ ਹੀ ਰੇਸ਼ਮ ਸਿੰਘ ਅਨਮੋਲ ਅਫਸਾਨਾ ਖਾਨ ਦੇ ਕੋਲੋਂ ਪਾਰਟੀ ਮੰਗ ਰਹੇ ਹਨ। ਇਹ ਵੀਡੀਓ ਜਿਵੇ ਹੀ ਅਪਲੋਡ ਹੋਈ ਇਸ ਵੀਡੀਓ ਦਾ ਕੁੱਝ 5 ਸੈਕੰਡ ਦਾ ਹਿੱਸਾ ਇੰਸਟਾਗ੍ਰਾਮ ਵਲੋਂ ਕੱਟ ਲਿਆ ਗਿਆ। ਜਿਸ ਨੂੰ ਹੁਣ ਗ਼ਲਤ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਦੋ ਰੇਸ਼ਮ ਸਿੰਘ ਅਨਮੋਲ ਨੂੰ ਪਤਾ ਲੱਗਾ ਤਾ ਉਸਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸਾਂਝੀ ਕੀਤੀ।
ਉਹਨਾਂ ਨੇ ਲਿਖਿਆ ਕਿ – ਮੇਰੀ ਤੇ ਅਫਸਾਨਾ ਦੀ ਵੀਡੀਓ ਵਿੱਚੋ 5 ਸੈਕੰਡ ਦੀ ਵੀਡੀਓ ਕੱਟ ਕੇ ਗ਼ਲਤ ਢੰਗ ਨਾਲ ਪੇਸ਼ ਕੀਤੀ ਜਾ ਰਹੀ ਹੈ ਰੱਬ ਨਾ ਕਰੇ ਤੁਹਾਡੀ ਭੈਣ ਨਾਲ ਵੀ ਇਸ ਤਰਾਂ ਦਾ ਕੁੱਝ ਹੋਵੇ। ਰੇਸ਼ਮ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ – ਨਵੀਂ ਕਰ ਤੇ ਹੁਣ ਮੰਗਣੀ ਦਾ ਸਰਪ੍ਰਾਈਜ਼। 2 ਪਾਰਟੀਆਂ ਪੈਂਡਿੰਗ ਨੇ। ਕੁੜੀ ਪਾਰਟੀ ਦੇਣ ਵਿੱਚ ਜਰੂਰ ਕੰਜੂਸ ਹੈ ਪਰ ਗਾਇਕੀ ਦੇ ਵਿੱਚ ਪੰਜਾਬ ਦੀ ਸ਼ਾਨ ਹੈ। ਰੱਬ ਮੇਹਰ ਕਰੇ। ਮਾਲਕ ਇੰਝ ਹੀ ਕਿਰਪਾ ਬਣਾਈ ਰੱਖੇ।